ਜੰਮੂ– ਜੰਮੂ ਦੇ ਬਾਹਰੀ ਇਲਾਕੇ ’ਚ ਅੰਤਰਰਾਸ਼ਟਰੀ ਸਰਹੱਦ ਨੇੜੇ ਫਲੀਆਂ ਮੰਡਲ ਖੇਤਰ ਤੋਂ ਸ਼ਨੀਵਾਰ ਦੇਰ ਰਾਤ ਪੁਲਸ ਨੇ ਡ੍ਰੋਨ ਦੀ ਮਦਦ ਨਾਲ ਕੁਝ ਸਾਮਾਨ ਸੁੱਟੇ ਜਾਣ ਦੀ ਇਕ ਸ਼ੱਕੀ ਘਟਨਾ ਤੋਂ ਬਾਅਦ ਹਥਿਆਰ ਅਤੇ ਗੋਲਾ-ਬਾਰੂਦ ਦਾ ਇਕ ਪੈਕੇਟ ਬਰਾਮਦ ਕੀਤਾ। ਭਰੋਸੇਯੋਗ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਡ੍ਰੋਨ ਨਾਲ ਸਾਮਾਨ ਸੁੱਟੇ ਜਾਣ ਦੀ ਸ਼ੱਕੀ ਘਟਨਾ ਅੱਧੀ ਰਾਤ ਦੇ ਕਰੀਬ ਹੋਈ।
ਸੂਤਰਾਂ ਨੇ ਦੱਸਿਆ ਕਿ ਅਲੋਰਾ ਮੰਡਲ ਪਿੰਡ ਦੇ ਕੁਝ ਲੋਕ ਡ੍ਰੋਨ ਵਰਗੀ ਉਡਣ ਵਾਲੀ ਵਸਤੂ ਦੀ ਆਵਾਜ਼ ਸੁਣ ਕੇ ਜਾਗ ਗਏ ਅਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ। ਸੂਤਰਾਂ ਨੇ ਦੱਸਿਆ ਕਿ ਪੁਲਸ ਟੀਮ ਨੇ ਪੀਲੇ ਰੰਗ ਦੇ ਲਿਫਾਫੇ ’ਚ ਰੱਖਿਆ ਪੈਕੇਟ ਜ਼ਬਤ ਕਰ ਲਿਆ, ਜਿਸ ਵਿਚ ਇਕ ਹੈਂਡਲ ਲੱਗਾ ਸੀ, ਜੋ ਨਾਇਲਨ ਦੇ ਧਾਗੇ ਨਾਲ ਬੰਨ੍ਹਿਆ ਹੋਇਆ ਸੀ। ਪੈਕੇਟ ’ਚ ਇਕ ਰਾਇਫਲ, ਤਿੰਨ ਮੈਗਜ਼ੀਨ ਅਤੇ 30 ਕਾਰਤੂਸ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਮਿਲੇ। ਜ਼ਿਕਰਯੋਗ ਹੈ ਕਿ ਅਰਨੀਆ ਸੈਕਟਰ ’ਚ 23 ਅਗਸਤ ਨੂੰ ਤੜਕੇ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਡ੍ਰੋਨ ਵੇਖਿਆ ਗਿਆ ਸੀ, ਜਿਸ ’ਤੇ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਗੋਲੀਬਾਰੀ ਤੋਂ ਬਾਅਦ ਉਹ ਵਾਪਸ ਪਾਕਿਸਤਾਨ ਵਲ ਉਡ ਗਿਆ ਸੀ।
ਜ਼ਿਮਨੀ ਚੋਣਾਂ ਨਤੀਜੇ: ਮਮਤਾ ਬੈਨਰਜੀ ਨੇ ਬਣਾਈ ਲੀਡ, ਅਖਿਲੇਸ਼ ਯਾਦਵ ਨੇ ਦਿੱਤੀ ਵਧਾਈ
NEXT STORY