ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ (ਜੇ. ਏ. ਕੇ. ਐੱਲ. ਆਈ.) ਰੈਜੀਮੈਂਟ ਦੀ ਸਫ਼ਲ ‘ਐਟੇਸਟੇਸ਼ਨ ਪਰੇਡ’ ਤੋਂ ਬਾਅਦ ਕੁੱਲ 460 ਸਿਖਲਾਈ ਪ੍ਰਾਪਤ ਨੌਜਵਾਨ ਸ਼ਨੀਵਾਰ ਨੂੰ ਇੱਥੇ ਫ਼ੌਜ ਵਿਚ ਸ਼ਾਮਲ ਹੋਏ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਫ਼ਿਲਹਾਲ ਕੋਵਿਡ-19 ਮਹਾਮਾਰੀ ਕਾਰਨ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਭਰਤੀ ਹੋਣ ਵਾਲੇ ਜਵਾਨਾਂ ਦੇ ਮਾਪਿਆਂ ਦੇ ਬਿਨਾਂ ਹੀ ਸਮਾਰੋਹ ਦਾ ਆਯੋਜਿਤ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਸਿਖਲਾਈ ਅਕੈਡਮੀ ਚੇਨਈ ਦੇ ਕਮਾਂਡੇਂਟ ਅਧਿਕਾਰੀਆਂ ਅਤੇ ਜੇ. ਏ. ਕੇ. ਐੱਲ. ਆਈ. ਰੈਜੀਮੈਂਟ ਦੇ ਕਰਨਲ ਲੈਫਟੀਨੈਂਟ ਜਨਰਲ ਐੱਮ. ਕੇ. ਦਾਸ ਨੇ ਦਨਸਾਈ ਸਿਖਲਾਈ ਕੈਂਪ ਵਿਚ ‘ਐਟੇਸਟੇਸ਼ਨ ਪਰੇਡ’ ਦੀ ਸਮੀਖਿਆ ਕੀਤੀ।
ਲੈਫਟੀਨੈਂਟ ਜਨਰਲ ਦਾਸ ਨੇ ਨੌਜਵਾਨ ਫ਼ੌਜੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਦੇਸ਼ ਪ੍ਰਤੀ ਨਿਸਵਾਰਥ ਸੇਵਾ ਦੇਣ ’ਤੇ ਜ਼ੋਰ ਦਿੱਤਾ। ਦਾਸ ਨੇ ਜੰਮੂ-ਕਸ਼ਮੀਰ ਦੇ ਵੱਧ ਤੋਂ ਵੱਧ ਨੌਜਵਾਨਾਂ ਦੇ ਸੁਰੱਖਿਅਤ ਫੋਰਸ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਨ ’ਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਬੁਲਾਰੇ ਨੇ ਦੱਸਿਆ ਕਿ ਸਰਤਾਜ ਅਹਿਮਦ ਵਾਨੀ ਨੂੰ ਸਰਵਸ਼੍ਰੇਸ਼ਠ ਰੰਗਰੂਟ ਐਲਾਨ ਕੀਤੇ ਜਾਣ ’ਤੇ ਸ਼ੇਰ-ਏ-ਕਸ਼ਮੀਰ ਸਵਾਰਡ ਆਫ਼ ਆਨਰ ਅਤੇ ਤ੍ਰਿਵੇਣੀ ਸਿੰਘ ਮੈਡਲ ਦਿੱਤਾ ਗਿਆ। ਜਦਕਿ ਰੰਗਰੂਟ ਅਮਨਦੀਪ ਸਿੰਘ ਚਿਬ ਨੂੰ ‘ਗੋਲੀਬਾਰੀ ’ਚ ਸਰਵਸ਼੍ਰੇਸ਼ਠ’ ਰਹਿਣ ਲਈ ਚੇਵਾਂਗ ਰਿਨਚੇਨ ਮੈਡਲ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਰੀਰਕ ਸਿਖਲਾਈ ’ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਲਈ ਪਰਮੀਤ ਸ਼ਰਮਾ ਨੂੰ ਮਕਬੂਲ ਸ਼ੇਰਵਾਨੀ ਮੈਡਲ ਦਿੱਤਾ ਗਿਆ ਅਤੇ ਅਭਿਆਸ ’ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਲਈ ਮੁਹੰਮਦ ਅਸਦ ਨੂੰ ਬਾਨਾ ਸਿੰਘ ਮੈਡਲ ਪ੍ਰਦਾਨ ਕੀਤਾ ਗਿਆ।
ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼, ਸਿਰਸਾ ਨੇ ਜਤਾਈ ਨਾਰਾਜ਼ਗੀ
NEXT STORY