ਜੰਮੂ/ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਐਤਵਾਰ ਨੂੰ ਬੀ. ਐੱਸ. ਐੱਫ. ਨੇ 150 ਮੀਟਰ ਲੰਬੀ ਅੰਡਰਗ੍ਰਾਊਂਡ ਸੁਰੰਗ ਦਾ ਪਤਾ ਲਗਾਇਆ ਹੈ। ਸ਼ੱਕ ਹੈ ਕਿ ਇਸਦੀ ਵਰਤੋਂ ਅੱਤਵਾਦੀਆਂ ਵਲੋਂ ਘੁਸਪੈਠ ਦੇ ਲਈ ਕੀਤੀ ਜਾਂਦੀ ਸੀ। ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਦਿਲਬਾਗ ਸਿੰਘ ਨੇ ਇਹ ਜਾਣਕਾਰੀ ਦਿੱਤੀ। ਸਿੰਘ ਨੇ ਬੀ. ਐੱਸ. ਐੱਫ. ਦੇ ਇੰਸਪੈਕਟਰ ਜਨਰਲ, ਜੰਮੂ ਸੀਮਾਂਤ, ਐੱਨ. ਐੱਸ. ਜਸਵਾਲ ਤੇ ਇੰਸਪੈਕਟਰ ਜਨਰਲ ਆਫ ਪੁਲਸ, ਜੰਮੂ ਖੇਤਰ, ਮੁਕੇਸ਼ ਸਿੰਘ ਦੇ ਨਾਲ ਮੌਕੇ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਨਗਰੋਟਾ ਦੇ ਕੋਲ ਮੁਕਾਬਲੇ ਦੀ ਜਾਂਚ ਤੋਂ ਬਾਅਦ ਸੁਰੰਗ ਦਾ ਪਤਾ ਲੱਗਿਆ ਹੈ।
ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਮੁਕਾਬਲੇ ਵਾਲੀ ਥਾਂ ਤੋਂ ਮਿਲੀਆਂ ਕੁਝ ਮਹੱਤਵਪੂਰਨ ਜਾਣਕਾਰੀਆਂ ਨੂੰ ਬੀ. ਐੱਸ. ਐੱਫ. ਦੇ ਨਾਲ ਸਾਂਝੀਆਂ ਕੀਤਾ ਸੀ, ਜਿਸ ਨੇ ਬਹੁਤ ਕੋਸ਼ਿਸ਼ਾਂ ਦੇ ਬਾਅਦ ਸੁਰੰਗ ਦਾ ਪਤਾ ਲਗਾਇਆ।
ਓਧਰ ਪੁੰਛ ਜ਼ਿਲੇ ਦੇ ਮੇਂਢਰ ਸੈਕਟਰ ਵਿਚ ਕੰਟਰੋਲ ਲਾਈਨ ਨੇੜੇ ਸ਼ਨੀਵਾਰ ਰਾਤ ਦੇਰ ਗਏ ਆਸਮਾਨ ਵਿਚ ਇਕ ਪਾਕਿਸਤਾਨੀ ਡਰੋਨ ਉੱਡਦਾ ਦੇਖਿਆ ਗਿਆ ਜਿਸ ਪਿੱਛੋਂ ਫੌਜ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਪਾਕਿਸਤਾਨੀ ਫੌਜੀਆਂ ਨੇ ਕਠੂਆ ਅਤੇ ਰਾਜੌਰੀ ਜ਼ਿਲਿਆਂ ਵਿਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਲਾਈਨ ਉੱਤੇ ਮੋਹਰਲੀਆਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਜਵਾਨਾਂ ਨੇ ਇਸ ਦਾ ਢੁੱਕਵਾਂ ਜਵਾਬ ਦਿੱਤਾ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਤਵਾਰ ਸਵੇਰੇ 11 ਵੱਜ ਕੇ 15 ਮਿੰਟ ਉੱਤੇ ਪਾਕਿਸਤਾਨ ਨੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਲਾਈਨ ਉੱਤੇ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕੀਤੀ। ਬਾਅਦ ਵਿਚ ਮੋਰਟਾਰ ਦੇ ਗੋਲੇ ਦਾਗ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ।
ਇਹ ਵੀ ਪੜ੍ਹੋ:ਭਾਰਤੀਆਂ ਦੇ ਬਾਊਂਸਰ ਝੱਲਣ 'ਚ ਸਮਰਥ ਹੈ ਸਮਿਥ : ਮੈਕਡੋਨਾਲਡ
ਦੂਜੇ ਪਾਸੇ ਸੁਰੱਖਿਆ ਫੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਇਕ ਖਤਰਨਾਕ ਅੱਤਵਾਦੀ ਨਸੀਰ ਅਹਿਮਦ ਡਾਰ ਵਾਸੀ ਪੁਲਵਾਮਾ ਨੂੰ ਹਥਿਆਰਾਂ ਅਤੇ ਗੋਲੀ-ਸਿੱਕੇ ਸਣੇ ਗ੍ਰਿਫਤਾਰ ਕਰ ਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ।
PM ਮੋਦੀ ਨੇ ਯੂ. ਪੀ. ਨੂੰ ਦਿੱਤੀ ਸਾਢੇ 5 ਕਰੋੜ ਰੁਪਏ ਦੀ ਸੌਗਾਤ, ਹੁਣ ਹਰ ਘਰ ਨੂੰ ਮਿਲੇਗਾ ਸਾਫ਼ ਪਾਣੀ
NEXT STORY