ਇੰਟਰਨੈਸ਼ਨਲ ਡੈਸਕ- ਚੀਨੀ ਵਿਗਿਆਨੀਆਂ ਨੇ ਲਿਊਕੇਮੀਆ (ਬਲੱਡ ਕੈਂਸਰ) ਦੇ ਇਲਾਜ ਦੀ ਦਿਸ਼ਾ ਵਿਚ ਇਕ ਕ੍ਰਾਂਤੀਕਾਰੀ ਸਫਲਤਾ ਹਾਸਲ ਕੀਤੀ ਹੈ। ਵਿਗਿਆਨੀਆਂ ਨੇ ਇਕ ਅਜਿਹਾ ‘ਮੌਲੀਕਿਊਲਰ ਬ੍ਰਿਜ’ ਬਣਾਇਆ ਹੈ, ਜੋ ਕੈਂਸਰ ਕੋਸ਼ਿਕਾਵਾਂ ਦੇ ਲੁਕੇ ਹੋਣ ਦੀ ਸਥਿਤੀ ਵਿਚ ਵੀ ਉਨ੍ਹਾਂ ਨੂੰ ਲੱਭ ਕੇ ਨਸ਼ਟ ਕਰਨ ਵਿਚ ਸਮਰੱਥ ਹੈ।
ਵੱਕਾਰੀ ਜਰਨਲ ‘ਸੈੱਲ’ ਦੇ ਤਾਜ਼ਾ ਅੰਕ ਵਿਚ ਛਪੀ ਇਹ ਖੋਜ ਭਵਿੱਖ ਵਿਚ ਕੈਂਸਰ ਦੇ ਇਲਾਜ ਦੀ ਪ੍ਰਭਾਵਸ਼ੀਲਤਾ ਨੂੰ ਕਈ ਗੁਣਾ ਵਧਾ ਸਕਦੀ ਹੈ। ਚੀਨੀ ਵਿਗਿਆਨ ਅਕਾਦਮੀ ਦੇ ‘ਇੰਸਟੀਚਿਊਟ ਆਫ ਪ੍ਰੋਸੈੱਸ ਇੰਜੀਨੀਅਰਿੰਗ’ ਦੀ ਖੋਜ ਟੀਮ ਨੇ ਰਵਾਇਤੀ ‘ਸੀ.ਏ.ਆਰ.-ਟੀ. ਸੈੱਲ ਥੈਰੇਪੀ’ ਵਿਚ ਸੁਧਾਰ ਕਰਦੇ ਹੋਏ ਇਕ ਨਵਾਂ ‘ਹੈਲਪਰ ਮੌਲੀਕਿਊਲ’ (ਸਹਾਇਕ ਅਣੂ) ਵਿਕਸਿਤ ਕੀਤਾ ਹੈ, ਜਿਸ ਨੂੰ ‘ਫੇਸ’ ਨਾਂ ਦਿੱਤਾ ਗਿਆ ਹੈ।
ਮੁੱਖ ਖੋਜਕਰਤਾ ਵੇਈ ਵੇਈ ਅਨੁਸਾਰ ਉਨ੍ਹਾਂ ਦੀ ਟੀਮ ਨੇ ਪਾਇਆ ਕਿ ਲਿਊਕੇਮੀਆ ਅਤੇ ਇਮਿਊਨ ਕੋਸ਼ਿਕਾਵਾਂ, ਦੋਵਾਂ ਦੀ ਸਤ੍ਹਾ ’ਤੇ ‘ਸੀ.ਡੀ.-71’ ਨਾਂ ਦਾ ਪ੍ਰੋਟੀਨ ਵੱਡੀ ਮਾਤਰਾ ਵਿਚ ਹੁੰਦਾ ਹੈ। ਉਨ੍ਹਾਂ ਨੇ ਅਜਿਹਾ ਮੌਲੀਕਿਊਲਰ ਬ੍ਰਿਜ ਤਿਆਰ ਕੀਤਾ ਜੋ ਦੋਵਾਂ ਕੋਸ਼ਿਕਾਵਾਂ ਨੂੰ ਆਪਸ ਵਿਚ ਇਕ ਮਜ਼ਬੂਤ ਗੂੰਦ ਜਾਂ ਪੁਲ ਦੀ ਤਰ੍ਹਾਂ ਜੋੜ ਦਿੰਦਾ ਹੈ। ਇਸ ਨਾਲ ਸਰੀਰ ਦੀਆਂ ਰੱਖਿਅਕ ਕੋਸ਼ਿਕਾਵਾਂ ਲੁਕੀਆਂ ਹੋਈਆਂ ਕੈਂਸਰ ਕੋਸ਼ਿਕਾਵਾਂ ਨੂੰ ਵੀ ਫੜ ਕੇ ਨਸ਼ਟ ਕਰ ਦਿੰਦੀਆਂ ਹਨ।
ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 649ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 11 ਅਪ੍ਰੈਲ ਨੂੰ
NEXT STORY