ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਮੁਕਾਬਲੇ ਤੋਂ ਬਾਅਦ ਆਤਮ ਸਮਰਪਣ ਕਰਨ ਵਾਲੇ ਇਕ ਸਥਾਨਕ ਅੱਤਵਾਦੀ ਨੇ ਜੀਵਨ ਜਿਊਂਣ ਦਾ ਇਕ ਹੋਰ ਮੌਕਾ ਦਿੱਤੇ ਜਾਣ ਲਈ ਪੁਲਸ ਅਤੇ ਸੁਰੱਖਿਆ ਫੋਰਸਾਂ ਦਾ ਧੰਨਵਾਦ ਕੀਤਾ। ਨਾਲ ਹੀ ਉਸ ਨੇ ਅੱਤਵਾਦ ਦੇ ਰਸਤੇ 'ਤੇ ਚੱਲਣ ਵਾਲਿਆਂ ਨੂੰ ਇਸ ਨੂੰ ਛੱਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਇਕ 'ਧੋਖਾ' ਹੈ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਦਰਾਂਗਬਲ ਇਲਾਕੇ ਦੇ ਵਾਸੀ ਖਾਵਰ ਸੁਲਤਾਨ ਮੀਰ ਨੇ ਪੰਪੋਰ ਸਥਿਤ ਲਾਲਪੋਰਾ 'ਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਦਸਤਿਆਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਸਨ। ਮੁਕਾਬਲੇ ਦੌਰਾਨ ਹੋਈ ਗੋਲੀਬਾਰੀ 'ਚ ਇਕ ਆਮ ਨਾਗਰਿਕ ਦੀ ਜਾਨ ਚੱਲੀ ਗਈ ਸੀ, ਜਦੋਂ ਕਿ ਇਕ ਹੋਰ ਜ਼ਖਮੀ ਹੋਇਆ ਸੀ।
ਇਹ ਵੀ ਪੜ੍ਹੋ : ਪੁਲਵਾਮਾ 'ਚ ਮੁਕਾਬਲੇ ਦੌਰਾਨ ਸੁਰੱਖਿਆ ਦਸਤਿਆਂ ਨੇ 2 ਅੱਤਵਾਦੀ ਕੀਤੇ ਢੇਰ, ਇਕ ਨੇ ਆਤਮ-ਸਮਰਪਣ ਕੀਤਾ
ਸੁਰੱਖਿਆ ਦਸਤਿਆਂ ਵਲੋਂ ਵਾਰ-ਵਾਰ ਅਪੀਲ ਕੀਤੇ ਜਾਣ ਤੋਂ ਬਾਅਦ ਮੀਰ ਨੇ ਆਤਮ ਸਮਰਪਣ ਕੀਤਾ। ਉਹ ਇਸੇ ਸਾਲ ਸਤੰਬਰ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਗਿਆ ਸੀ। ਪੁਲਸ ਵਲੋਂ ਟਵਿੱਟਰ 'ਤੇ ਇਕ ਵੀਡੀਓ 'ਚ ਮੀਰ ਇਕ ਇਮਾਰਤ ਦੇ ਬਾਹਰ ਹਥਿਆਰ ਫੜੇ ਹੱਥ ਉੱਪਰ ਚੁੱਕੇ ਆਉਂਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਇਕ ਹੋਰ ਵੀਡੀਓ 'ਚ ਉਹ ਮੁਕਾਬਲੇ ਦੌਰਾਨ ਆਤਮ ਸਮਰਪਣ ਦੀ ਪੇਸ਼ਕਸ਼ ਕੀਤੇ ਜਾਣ ਨੂੰ ਲੈ ਕੇ ਪੁਲਸ ਅਤੇ ਸੁਰੱਖਿਆ ਦਸਤਿਆਂ ਦਾ ਧੰਨਵਾਦ ਕਰ ਰਿਹਾ ਹੈ। ਕਸ਼ਮੀਰ ਪੁਲਸ ਵਲੋਂ ਆਪਣੇ ਟਵਿੱਟਰ ਹੈਂਡਲ 'ਤੇ ਜਾਰੀ ਇਕ ਵੀਡੀਓ 'ਚ ਮੀਰ ਨੇ ਕਿਹਾ,''ਮੈਂ ਜੰਮੂ-ਕਸ਼ਮੀਰ ਪੁਲਸ, ਸੁਰੱਖਿਆ ਦਸਤਿਆਂ ਅਤੇ ਫੌਜ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਜੀਵਨ ਜਿਊਂਣ ਦਾ ਇਕ ਹੋਰ ਮੌਕਾ ਦਿੱਤਾ। ਉਨ੍ਹਾਂ ਨੇ ਮੈਨੂੰ ਬਾਹਰ ਆਉਣ ਲਈ ਕਿਹਾ, ਮੈਨੂੰ ਜਿਊਂਦੇ ਬਾਹਰ ਲਿਆਏ ਅਤੇ ਮੇਰੇ ਨਾਲ ਚੰਗਾ ਰਵੱਈਆ ਕੀਤਾ। ਉਨ੍ਹਾਂ ਨੇ ਮੈਨੂੰ ਤੰਗ ਨਹੀਂ ਕੀਤਾ ਅਤੇ ਆਪਣਾ ਭਰਾ ਵਰਗਾ ਰਵੱਈਆ ਕੀਤਾ।''
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਸ਼ਰਮਨਾਕ: 1 ਸਾਲ ਦੇ ਮਾਸੂਮ ਬੱਚੇ ਨੂੰ ਵਾਰ-ਵਾਰ ਜ਼ਮੀਨ 'ਤੇ ਸੁੱਟਣ ਕਾਰਨ ਮੌਤ, ਰਜਾਈ 'ਚ ਲੁਕਾਈ ਲਾਸ਼
NEXT STORY