ਪੁੰਛ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਭਾਰਤੀ ਫੌਜ ਨੇ ਐਤਵਾਰ ਨੂੰ ਪਾਕਿਸਤਾਨ ਦੇ ਇਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਅਨੁਸਾਰ, ਇਸ ਮਹੀਨੇ ਜ਼ਿਲ੍ਹੇ ’ਚ ਫੜਿਆ ਗਿਆ ਇਹ ਤੀਜਾ ਪਾਕਿਸਤਾਨੀ ਘੁਸਪੈਠੀਆ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ 31 ਸਾਲਾ ਰਈਸ ਖਾਨ ਵਜੋਂ ਹੋਈ ਹੈ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਨਿਵਾਸੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਹ ਬਾਲਾਕੋਟ ਸੈਕਟਰ ਤੋਂ ਐੱਲ. ਓ. ਸੀ. ਪਾਰ ਕਰ ਕੇ ਭਾਰਤੀ ਸਰਹੱਦ ’ਚ ਦਾਖਲ ਹੋਇਆ ਸੀ, ਜਿਸ ਤੋਂ ਤੁਰੰਤ ਬਾਅਦ ਫੌਜ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਸ਼ੁਰੂਆਤੀ ਜਾਂਚ ’ਚ ਉਸ ਕੋਲੋਂ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ ਹੈ। ਸੁਰੱਖਿਆ ਏਜੰਸੀਆਂ ਉਸ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਸ ਨੇ ਸਰਹੱਦ ਕਿਉਂ ਪਾਰ ਕੀਤੀ, ਭਾਰਤ ’ਚ ਉਸ ਦਾ ਕੋਈ ਸੰਪਰਕ ਸੀ ਜਾਂ ਉਸ ਦਾ ਕੋਈ ਵਿਸ਼ੇਸ਼ ਮਕਸਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਹਿਮਦਾਬਾਦ ਏਅਰਪੋਰਟ 'ਤੇ ਬੈਂਕਾਕ ਤੋਂ ਆਏ ਯਾਤਰੀ ਕੋਲੋਂ 10 ਕਰੋੜ ਰੁਪਏ ਦਾ ਗਾਂਜਾ ਜ਼ਬਤ
NEXT STORY