ਨੋਇਡਾ (ਭਾਸ਼ਾ)- ਭਾਰਤ ’ਚ ਹੋ ਰਹੀ ਸਭ ਤੋਂ ਵੱਡੀ ਮੋਟਰਸਾਈਕਲ ਰੇਸ ਈਵੈਂਟ ਮੋਟੋ ਜੀ.ਪੀ. ਦੇ ਸਿੱਧੇ ਪ੍ਰਸਾਰਨ ਦੌਰਾਨ ਭਾਰਤ ਦਾ ਵਾਦ ਵਿਵਾਦ ਵਾਲਾ ਨਕਸ਼ਾ ਪ੍ਰਸਾਰਿਤ ਕੀਤਾ ਗਿਆ ਜਿਸ ਵਿਚ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਇਸ ਦਾ ਹਿੱਸਾ ਨਹੀਂ ਵਿਖਾਇਆ ਗਿਆ। ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਵਲੋਂ ਇਸ ਮੁੱਦੇ ਨੂੰ ਉਜਾਗਰ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਮੋਟੋ ਜੀ.ਪੀ. ਨੇ ‘ ਐਕਸ’ ਤੇ ਆਪਣੇ ਅਧਿਕਾਰਤ ਖਾਤੇ ਤੋਂ ਗਲਤੀ ਲਈ ਮੁਆਫੀ ਮੰਗੀ।
ਇਹ ਵੀ ਪੜ੍ਹੋ : ਇਸ ਵਾਰ ਨਹੀਂ ਚੱਲਣਗੇ ਪਟਾਕੇ, ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਮੋਟੋ ਜੀ.ਪੀ. ਨੇ ਕਿਹਾ ਕਿ ਅਸੀਂ ਪ੍ਰਸਾਰਣ ਦੇ ਪਹਿਲੇ ਹਿੱਸੇ ਵਿੱਚ ਵਿਖਾਏ ਗਏ ਨਕਸ਼ੇ ਲਈ ਭਾਰਤ ਵਿਚ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹਾਂ। ਅਸੀਂ ਭਾਰਤ ਦੇ ਨਾਲ ਹਾਂ। ਫਾਰਮੂਲਾ ਵਨ ਰੇਸ 2013 ਤੋਂ ਬਾਅਦ ਭਾਰਤ ਪਹਿਲੀ ਵਾਰ ਇਸ ਪੱਧਰ ਦੀ ਮੋਟੋ ਰੇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਕੁਆਲੀਫਾਇੰਗ ਮੈਚ ਸ਼ਨੀਵਾਰ ਹੋਣਗੇ। ਮੁੱਖ ਦੌੜ ਐਤਵਾਰ ਹੋਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਨੇ ਆਪਣੇ ਸੰਸਦ ਮੈਂਬਰ ਬਿਧੂੜੀ ਨੂੰ ਦਿੱਤਾ ਕਾਰਨ ਦੱਸੋ ਨੋਟਿਸ
NEXT STORY