ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਡਲ ਝੀਲ ਦੇ ਕਿਨਾਰੇ ਜ਼ਬਰਵਾਨ ਰੇਂਜ ਦੀ ਤਲਹਟੀ 'ਚ ਸਥਿਤ ਟਿਊਲਿਪ ਗਾਰਡਨ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਬਾਗ਼ ਦਾ ਉਦਘਾਟਨ ਕੀਤਾ, ਜਿਸ ਦੇ ਨਾਲ ਹੀ ਫੁੱਲਾਂ ਦੀ ਇਕ ਸ਼ਾਨਦਾਰ ਪ੍ਰਦਰਸ਼ਨੀ ਦੀ ਸ਼ੁਰੂਆਤ ਹੋਈ। ਮੁੱਖ ਮੰਤਰੀ ਦਫ਼ਤਰ ਨੇ 'ਐਕਸ' 'ਤੇ ਪੋਸਟ ਕੀਤਾ,''ਸ਼੍ਰੀਨਗਰ 'ਚ ਅੱਜ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦਾ ਉਦਘਾਟਨ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।''

ਸ਼੍ਰੀ ਅਬਦੁੱਲਾ ਨਾਲ ਮੰਤਰੀ ਜਾਵਿਦ ਡਾਰ, ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਵਾਨੀ ਅਤੇ ਸ਼੍ਰੀਨਗਰ ਦੇ ਕੁਝ ਵਿਧਾਇਕ ਵੀ ਸਨ। ਇਸ ਬਾਗ਼ 'ਚ 74 ਸ਼ਾਨਦਾਰ ਕਿਸਮਾਂ ਦੇ 17 ਲੱਖ ਤੋਂ ਵੱਧ ਟਿਊਲਿਪਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ, ਜੋ ਇਕ ਮਨਮੋਹਕ ਫੁੱਲਾਂ ਵਾਲੇ ਕਾਰਪੇਟ ਦਾ ਨਿਰਮਾਣ ਕਰਦਾ ਹੈ। ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਨੇ ਬਾਗ਼ ਦਾ ਦੌਰਾ ਕੀਤਾ ਅਤੇ ਗੈਰ-ਸਥਾਨਕ ਸੈਲਾਨੀਆਂ ਨਾਲ ਗੱਲਬਾਤ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ
NEXT STORY