ਨਵੀਂ ਦਿੱਲੀ— ਜੰਮੂ ਅਤੇ ਕਸ਼ਮੀਰ 'ਚ ਭਾਜਪਾ ਅਤੇ ਪੀ. ਡੀ. ਪੀ. ਗਠਜੋੜ ਟੁੱਟਣ ਤੋਂ ਬਾਅਦ ਰਾਜਪਾਲ ਸ਼ਾਸਨ ਲਗਾਇਆ ਜਾ ਚੁੱਕਾ ਹੈ। ਇਸ ਤੋਂ ਬਾਅਦ ਸੂਬੇ 'ਚ ਉਪਜੇ ਸਿਆਸੀ ਹਾਲਤ 'ਤੇ ਚਰਚਾ ਲਈ ਸ਼ੁੱਕਰਵਾਰ (22 ਜੂਨ) ਨੂੰ ਸਾਰੀਆਂ ਪਾਰਟੀਆਂ ਦੀ ਇਕ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਨੂੰ ਰਾਪਜਾਪਲ ਐੱਨ. ਐੱਨ. ਵੋਹਰਾ ਨੇ ਰੱਦ ਕਰ ਦਿੱਤਾ ਹੈ, ਜਦਕਿ ਹੁਣ ਇਸ ਮੀਟਿੰਗ ਦੇ ਰੱਦ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਜਾਣਕਾਰੀ ਮੁਤਾਬਕ ਜੰਮੂ ਅਤੇ ਕਸ਼ਮੀਰ 'ਚ ਬੁੱਧਵਾਰ ਨੂੰ ਰਾਜਪਾਲ ਸ਼ਾਸਨ ਲਗਾ ਦਿੱਤਾ ਗਿਆ। ਇਸ ਨਾਲ ਹੀ ਸੂਬੇ ਦੀ ਵਿਧਾਨ ਸਭਾ ਨੂੰ ਸਸਪੈਂਡ ਕਰ ਦਿੱਤਾ ਗਿਆ। 6 ਸਾਲ ਲਈ ਚੁਣੀ ਜਾਣ ਵਾਲੀ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦਾ ਕਾਰਜਕਾਲ ਮਾਰਚ 2021 'ਚ ਖਤਮ ਹੋ ਰਿਹਾ ਹੈ।
ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਐੱਨ. ਐੱਨ. ਵੋਹਰਾ ਦਾ ਕਾਰਜਕਾਲ ਵੀ 25 ਜੂਨ ਨੂੰ ਖਤਮ ਹੋ ਰਿਹਾ ਹੈ, ਜਦਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਮੌਜੂਦਾ ਹਾਲਾਤ ਨੂੰ ਦੇਖ ਕੇ ਵਧਾਇਆ ਜਾ ਸਕਦਾ ਹੈ। ਰਾਜਪਾਲ ਵੋਹਰਾ ਕਸ਼ਮੀਰ 'ਚ ਅਜਿਹੇ ਸ਼ਖਸੀਅਤ ਦੇ ਰੂਪ 'ਚ ਜਾਣੇ ਜਾਂਦੇ ਹਨ, ਜਿਸ ਨੂੰ ਸੂਬੇ ਦੀ ਸਿਆਸਤ ਦੀ ਹਰ ਨਬਜ਼ ਪਤਾ ਹੈ। ਲੋਕ ਉਨ੍ਹਾਂ ਦੇ ਚਿਹਰੇ 'ਤੇ ਭਰੋਸਾ ਕਰਦੇ ਹਨ। ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਮਨਮੋਹਨ ਸਿੰਘ ਅਤੇ ਹੁਣ ਨਰਿੰਦਰ ਮੋਦੀ ਨੇ ਉਸ 'ਤੇ ਸਮਾਨ ਰੂਪ ਤੋਂ ਭਰੋਸਾ ਕੀਤਾ।
ਯੋਗਾ ਦਾ ਕੋਈ ਧਰਮ ਨਹੀਂ, ਇਸ ਦਾ ਲਾਭ ਹਰ ਕੋਈ ਲੈ ਸਕਦਾ ਹੈ : ਮੋਦੀ
NEXT STORY