ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਖ਼ਰਾਬ ਦ੍ਰਿਸ਼ਤਾ ਕਾਰਨ ਆਪਣੀ ਉਡਾਣ ਰੱਦ ਹੋਣ ਦੇ ਇਕ ਦਿਨ ਬਾਅਦ ਇੱਥੇ ਸਿਵਲ ਸਕੱਤਰੇਤ 'ਚ ਆਪਣੇ ਦਫ਼ਤਰ ਤੱਕ ਜਾਣ ਲਈ ਸ਼੍ਰੀਨਗਰ ਤੋਂ ਕੀਤੀ ਗਈ ਆਪਣੀ ਸੜਕ ਯਾਤਰਾ ਦੀਆਂ ਝਲਕੀਆਂ ਸੋਮਵਾਰ ਨੂੰ ਸਾਂਝੀਆਂ ਕੀਤੀਆਂ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਦ੍ਰਿਸ਼ਤਾ ਕਾਰਨ ਐਤਵਾਰ ਨੂੰ 11 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਤਕਨੀਕੀ ਕਾਰਨਾਂ ਕਰ ਕੇ ਇਕ ਹੋਰ ਉਡਾਣ ਰੱਦ ਕਰ ਦਿੱਤੀ ਗਈ। ਅਬਦੁੱਲਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਜੰਮੂ 'ਚ ਖ਼ਰਾਬ ਦ੍ਰਿਸ਼ਤਾ ਦਾ ਮਤਲਬ ਅਚਾਨਕ, ਆਖ਼ਰੀ ਪਲ 'ਤੇ ਸੜਕ ਯਾਤਰਾ। ਕੱਲ੍ਹ (ਐਤਵਾਰ) ਜੰਮੂ ਤੋਂ ਕੋਈ ਵੀ ਜਹਾਜ਼ ਨਹੀਂ ਉੱਡਿਆ ਅਤੇ ਨਾ ਹੀ ਆਇਆ, ਇਸ ਲਈ ਮੈਨੂੰ ਸਰਦ ਰੁੱਤ ਰਾਜਧਾਨੀ ਲਈ ਸੜਕ ਮਾਰਗ ਚੁਣਨਾ ਪਿਆ।''
ਉਨ੍ਹਾਂ ਨੇ ਐਤਵਾਰ ਨੂੰ ਸ਼੍ਰੀਨਗਰ ਤੋਂ ਜੰਮੂ ਵੱਲ ਵੱਧਦੇ ਆਪਣੇ ਕਾਫ਼ਲੇ ਦੇ ਤਿੰਨ ਵੀਡੀਓ ਵੀ ਸਾਂਝੇ ਕੀਤੇ। ਫਿਲਹਾਲ ਹਵਾਈ ਅੱਡਾ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ਾਂ ਦੀ ਆਵਾਜਾਈ ਸੋਮਵਾਰ ਸਵੇਰੇ ਬਹਾਲ ਕਰ ਦਿੱਤੀ ਗਈ। ਅਬਦੁੱਲਾ ਨੇ ਇਕ ਹੋਰ ਪੋਸਟ 'ਚ ਕਿਹਾ,''ਅਧਿਕਾਰਤ ਘਰ ਦੀ ਬਾਲਕਨੀ ਤੋਂ ਬਾਹਰ ਦੇਖਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਅੱਜ ਵੀ ਉਡਾਣਾਂ ਜਲਦ ਹੀ ਸੰਚਾਲਿਤ ਹੋਣਗੀਆਂ। ਤੁਹਾਨੂੰ ਧੁੰਦ 'ਚ ਸੂਰਜ ਬਹੁਤ ਮੁਸ਼ਕਲ ਨਾਲ ਹੀ ਦਿੱਸੇਗਾ।'' ਇਹ 16 ਅਕਤੂਬਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਮੁੱਖਮੰਤਰੀ ਦਾ ਜੰਮੂ ਸਿਵਲ ਸਕੱਤਰੇਤ ਦਾ ਪਹਿਲਾ ਦੌਰਾ ਹੈ। ਉਨ੍ਹਾਂ ਦਾ ਸਵੇਰੇ 10 ਵਜੇ ਸਕੱਤਰੇਤ ਪਹੁੰਚਣ 'ਤੇ ਕਰਮਚਾਰੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਤੋਂ ਪਹਿਲੇ ਸਰਕਾਰ ਨੇ ਨੌਕਰਸ਼ਾਹਾਂ ਨੂੰ 11 ਨਵੰਬਰ ਨੂੰ ਜੰਮੂ 'ਚ ਸਿਵਲ ਸਕੱਤਰੇਤ 'ਚ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀਆਂ ਨੂੰ ਲੁਭਾਉਣ ਲਈ ਸ਼੍ਰੀਲੰਕਾ ਨੇ ਲਿਆ 'ਰਾਮਾਇਣ' ਦਾ ਸਹਾਰਾ, ਵੀਡੀਓ ਹੋ ਰਿਹੈ ਖੂਬ ਵਾਇਰਲ
NEXT STORY