ਨੈਸ਼ਨਲ ਡੈਸਕ- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 26 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ ਕਈ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਹਮਲੇ ਦੀ ਇਕ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਅੱਤਵਾਦੀਆਂ ਨੇ ਜਾਣਬੁੱਝ ਕੇ ਸਿਰਫ਼ ਪੁਰਸ਼ਾਂ ਨੂੰ ਹੀ ਨਿਸ਼ਾਨਾ ਬਣਾਇਆ, ਜਦੋਂ ਕਿ ਔਰਤਾਂ ਨੂੰ ਬਖ਼ਸ਼ ਦਿੱਤਾ। ਹਮਲੇ ਦੇ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਸੈਲਾਨੀ ਸਨ, ਜੋ ਕਸ਼ਮੀਰ ਦੀ ਖੂਬਸੂਰਤੀ ਦਾ ਆਨੰਦ ਮਾਣਨ ਆਏ ਸਨ। ਇਸ ਦੁਖ਼ਦ ਘਟਨਾ 'ਚ ਮਰਨ ਵਾਲਿਆਂ 'ਚ ਗੁਜਰਾਤ ਦੇ ਤਿੰਨ ਸੈਲਾਨੀ ਸ਼ਾਮਲ ਹਨ।

ਇਸ ਤੋਂ ਇਲਾਵਾ ਪਹਿਲਗਾਮ ਦਾ ਸਥਾਨਕ ਨਿਵਾਸੀ ਸਈਅਦ ਆਦਿਲ ਹੁਸੈਨ ਸ਼ਾਹ ਵੀ ਇਸ ਹਮਲੇ 'ਚ ਆਪਣੀ ਜਾਨ ਗੁਆ ਬੈਠਾ। ਮਹਾਰਾਸ਼ਟਰ ਨੇ ਇਸ ਅੱਤਵਾਦੀ ਹਮਲੇ 'ਚ ਆਪਣੇ 5 ਨਾਗਰਿਕਾਂ ਨੂੰ ਗੁਆ ਦਿੱਤਾ। ਮ੍ਰਿਤਕਾਂ ਦੀ ਪਛਾਣ ਹੇਮੰਤ ਸੁਹਾਸ ਜੋਸ਼ੀ ਅਤੇ ਸੰਜੇਸ਼ ਲਕਸ਼ਮਣ ਲਾਲੀ ਵਜੋਂ ਹੋਈ ਹੈ, ਜੋ ਮੁੰਬਈ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਅਤੁਲ ਸ਼੍ਰੀਕਾਂਤ ਮੋਨੀ, ਸੰਤੋਸ਼ ਜਾਗੜਾ ਅਤੇ ਕਸਤੁਬਾ ਗਾਨਵੋਤੇ ਵੀ ਮਹਾਰਾਸ਼ਟਰ ਦੇ ਹੀ ਨਿਵਾਸੀ ਸਨ।

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਸੁਸ਼ੀ ਨਥਾਨਿਅਲ ਵੀ ਇਸ ਹਮਲੇ ਦਾ ਸ਼ਿਕਾਰ ਹੋ ਗਏ। ਉਹ ਆਪਣੀ ਪਤਨੀ ਦਾ ਜਨਮ ਦਿਨ ਮਨਾਉਣ ਲਈ ਕਸ਼ਮੀਰ ਗਏ ਸ਼ਨ। ਸੁਸ਼ੀਲ ਐੱਲ.ਆਈ.ਸੀ. (ਭਾਰਤੀ ਜੀਵਨ ਬੀਮਾ ਨਿਗਮ) 'ਚ ਬਰਾਂਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਸਨ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਅੱਤਵਾਦੀਆਂ ਨੇ ਪਹਿਲਗਾਮ 'ਚ ਸਿਰਫ਼ ਪੁਰਸ਼ਾਂ ਨੂੰ ਹੀ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਔਰਤਾਂ 'ਤੇ ਕੋਈ ਗੋਲੀ ਨਹੀਂ ਚਲਾਈ, ਜਿਸ ਤੋਂ ਇਸ ਹਮਲੇ ਦੇ ਪਿੱਛੇ ਦੀ ਮੰਸ਼ਾ ਹੋਰ ਵੀ ਸ਼ੱਕੀ ਹੋ ਜਾਂਦੀ ਹੈ। ਸੁਰੱਖਿਆ ਏਜੰਸੀਆਂ ਹੁਣ ਇਸ ਪਹਿਲੂ 'ਤੇ ਵੀ ਡੂੰਘੀ ਜਾਂਚ ਕਰ ਰਹੀ ਹੈ ਕਿ ਅੱਤਵਾਦੀਆਂ ਨੇ ਅਜਿਹਾ ਕਿਉਂ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕਾਂ 'ਤੇ ਸੰਨਾਟਾ; ਦੁਕਾਨਾਂ 'ਤੇ ਤਾਲੇ, 35 ਸਾਲਾਂ 'ਚ ਪਹਿਲੀ ਵਾਰ 'ਕਸ਼ਮੀਰ ਬੰਦ'
NEXT STORY