ਜੰਮੂ— ਜੰਮੂ-ਕਸ਼ਮੀਰ ਪੁਲਸ ਨੇ ਵੀਰਵਾਰ ਨੂੰ ਲੋਕਾਂ ਲਈ ਐਡਵਾਇਜ਼ਰੀ (ਸਲਾਹ) ਜਾਰੀ ਕੀਤਾ ਕਿ ਖੁਦ ਨੂੰ ਸੀਨੀਅਰ ਅਧਿਕਾਰੀ ਦੱਸ ਕੇ ਉਨ੍ਹਾਂ ਨੂੰ ਫੋਨ ਕਰਨ ਅਤੇ ਉਨ੍ਹਾਂ ਤੋਂ ਰਾਜ ਦੀ ਸੁਰੱਖਿਆ ਸਥਿਤੀ ਦਾ ਵੇਰਵਾ ਮੰਗਣ ਵਾਲਿਆਂ ਤੋਂ ਉਹ ਸਾਵਧਾਨ ਰਹਿਣ। ਇਹ ਸਲਾਹ ਸਾਰੇ ਪੁਲਸ ਅਧਿਕਾਰੀਆਂ, ਰਾਜ ਨੌਕਰਸ਼ਾਹੀ ਤੇ ਪੰਚਾਇਤ ਪ੍ਰਮੁੱਖਾਂ ਅਤੇ ਹੋਰ ਤੱਕ ਪਹੁੰਚਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਅਪੀਲ 'ਤੇ ਇਹ ਸਲਾਹ ਜਾਰੀ ਕੀਤੀ ਗਈ ਹੈ। ਫੌਜ ਨੂੰ ਸ਼ੱਕ ਹੈ ਕਿ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਕੋਲ ਪਿੰਡਾਂ 'ਚ ਫੌਜੀਆਂ ਦੀ ਆਵਾਜਾਈ ਅਤੇ ਹਥਿਆਰਾਂ ਨੂੰ ਲਿਜਾਉਣ ਬਾਰੇ ਸੂਚਨਾਵਾਂ ਕਿਤੇ ਲੀਕ ਨਾ ਹੋ ਜਾਣ। ਸਲਾਹ 'ਚ ਕਿਹਾ ਗਿਆ ਹੈ ਕਿ ਪਿਛਲੇ 10 ਦਿਨਾਂ 'ਚ 10 ਤੋਂ ਵਧ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਕਿ ਪੁਲਸ, ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਸ਼ੱਕੀ ਅਣਪਛਾਤੇ ਨੰਬਰਾਂ ਤੋਂ ਫੋਨ ਆਏ। ਫੋਨ ਕਰਨ ਵਾਲਿਆਂ ਨੇ ਖੁਦ ਨੂੰ ਸੀਨੀਅਰ ਫੌਜ ਅਧਿਕਾਰੀ, ਸੀਨੀਅਰ ਪੁਲਸ ਅਧਿਕਾਰੀ ਅਤੇ ਸੀਨੀਅਰ ਨਾਗਰਿਕ ਪ੍ਰਸ਼ਾਸਨ ਅਧਿਕਾਰੀ ਦੱਸਿਆ ਅਤੇ ਸੁਰੱਖਿਆ ਸੰਬੰਧੀ ਮੁੱਦਿਆਂ ਬਾਰੇ ਜਾਣਕਾਰੀਆਂ ਜੁਟਾਉਣ ਦੀ ਕੋਸ਼ਿਸ਼ ਕੀਤੀ।
ਸਲਾਹ 'ਚ ਕਿਹਾ ਗਿਆ ਹੈ,''ਮਾਹਰਾਂ ਵਲੋਂ ਜਾਂਚ ਦੌਰਾਨ ਪਾਇਆ ਗਿਆ ਕਿ ਇਹ ਫੋਨ ਵਿਸ਼ੇਸ਼ ਸਾਫਟਵੇਅਰ ਦੇ ਮਾਧਿਅਮ ਨਾਲ ਦੇਸ਼ ਦੇ ਬਾਹਰੋਂ ਆਏ ਸਨ ਪਰ ਵਿਸ਼ੇਸ਼ ਸਾਫਟਵੇਅਰ ਕਾਰਨ ਮੋਬਾਇਲ ਸਕਰੀਨ 'ਤੇ ਜੋ ਨੰਬਰ ਨਜ਼ਰ ਆ ਰਹੇ ਸਨ, ਉਨ੍ਹਾਂ ਦਾ ਕੋਡ +92 ਹੁੰਦਾ ਸੀ। ਸਲਾਹ 'ਚ ਲੋਕਾਂ ਤੋਂ ਅਜਿਹੇ ਫੋਨਾਂ 'ਤੇ ਧਿਆਨ ਨਾ ਦੇਣ ਅਤੇ ਤੁਰੰਤ ਇਸ ਮਾਮਲੇ ਨੂੰ ਸਥਾਨਕ ਪੁਲਸ ਦੇ ਨੋਟਿਸ 'ਚ ਲਿਆਉਣ ਲਈ ਕਿਹਾ ਗਿਆ ਹੈ।'' ਇਕ ਅਧਿਕਾਰੀ ਨੇ ਕਿਹਾ,''ਕੁਝ ਰਾਸ਼ਟਰ ਵਿਰੋਧੀ ਤੱਤ ਲੋਕਾਂ ਨੂੰ ਬੇਵਕੂਫ ਬਣਾ ਕੇ ਅਹਿਮ ਜਾਣਕਾਰੀਆਂ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੰਮੂ-ਕਸ਼ਮੀਰ 'ਚ 14 ਫਰਵਰੀ ਨੂੰ ਆਤਮਘਾਤੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਭਾਰਤ ਦਾ ਲਗਭਗ 50 ਫੀਸਦੀ ਹਿੱਸਾ ਸੋਕੇ ਦੀ ਲਪੇਟ 'ਚ
NEXT STORY