ਗੈਜੇਟ ਡੈਸਕ- ਆਨਰ ਭਾਰਤ 'ਚ ਨਵੀਂ Magic 6 ਸੀਰੀਜ਼ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸੀਰੀਜ਼ 'ਚ ਕੰਪਨੀ Honor Magic 6 ਅਤੇ Honor Magic 6 Pro ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ਬਾਰੇ ਐਕਸ 'ਤੇ ਕੰਪਨੀ ਦੇ ਸੀਨੀਅਰ ਅਧਿਕਾਰੀ ਸੀਪੀ ਖੰਡੇਲਵਾਲ ਨੇ ਜਾਣਕਾਰੀ ਦਿੱਤੀ ਹੈ।
Honor Magic 6 Pro ਦੇ ਸੰਭਾਵਿਤ ਫੀਚਰਜ਼
ਡਿਸਪਲੇਅ- ਇਸ ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ 'ਤੇ ਕੰਮ ਕਰਨ ਵਾਲੀ 6.8 ਇੰਚ ਦੀ FHD+ Curved OLED ਡਿਸਪਲੇਅ ਮਿਲੇਗੀ। ਇਸ ਨੂੰ Rhinoceros ਗਲਾਸ ਪ੍ਰੋਟੈਕਸ਼ਨ ਵੀ ਮਿਲੇਗਾ।
ਪ੍ਰੋਸੈਸਰ- ਇਸ ਵਿਚ ਪਰਫਾਰਮੈਂਸ ਲਈ Snapdragon 8 Gen 3 ਆਕਟਾ-ਕੋਰ ਚਿੱਪਸੈੱਟ ਮਿਲੇਗਾ। ਇਹ ਪ੍ਰੋਸੈਸਰ 3.4GHz ਕਲਾਕ ਸਪੀਡ 'ਤੇ ਕੰਮ ਕਰਨ 'ਚ ਸਮਰਥ ਹੈ।
ਕੈਮਰਾ- ਇਸ ਫੋਨ 'ਚ 180 ਮੈਗਾਪਿਕਸਲ ਦਾ ਦਮਦਾਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 50 ਮੈਗਾਪਿਕਸਲ ਅਲਟਰਾ-ਡਾਇਨਾਮਿਕ ਸੈਂਸਰ ਅਤੇ 50 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਲੈੱਨਜ਼ ਵੀ ਫੋਨ 'ਚ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕਰਨ ਲਈ ਮਿਲ ਜਾਂਦੇ ਹਨ। ਸੈਲਫੀ ਲਈ ਇਸ ਵਿਚ TOF ਸੈਂਸਰ ਅਤੇ 50 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ।
ਬੈਟਰੀ- Honor Magic 6 Pro 'ਚ 66 66W ਵਾਇਰਲੈੱਸ ਚਾਰਜਿੰਗ ਸਪੋਰਟ ਕਰਨ ਵਾਲੀ 5,600mAh ਬੈਟਰੀ ਮਿਲੇਗੀ। ਇਸ ਵਿਚ 80 ਵਾਚ ਫਾਸਟ ਚਾਰਿੰਗ ਦਾ ਸਪੋਰਟ ਵੀ ਮਿਲਦਾ ਹੈ।
ਇਸ ਫੋਨ ਦੀ ਜ਼ਿਆਦਾਤਰ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਇਸ ਫੋਨ ਨੂੰ ਸੇਮ ਉਨ੍ਹਾਂ ਹੀ ਫੀਚਰਜ਼ ਨਾਲ ਭਾਰਤ 'ਚ ਲਾਂਚ ਕੀਤਾ ਜਾਵੇਗਾ, ਜੋ ਚੀਨੀ ਵੇਰੀਐਂਟ 'ਚ ਦਿੱਤੇ ਜਾਂਦੇ ਹਨ।
ਭਾਰਤ 'ਚ 30 ਮਈ ਨੂੰ ਲਾਂਚ ਹੋਵੇਗਾ Lava Yuva 5G ਸਮਾਰਟਫੋਨ
NEXT STORY