ਗੈਜੇਟ ਡੈਸਕ- ਐਪਲ ਨੇ ਆਪਣੇ ਵਰਲਡ ਵਾਈਡ ਡਿਵੈਲਪਰ ਕਾਨਫਰੰਸ (WWDC 2024) ਦਾ ਐਲਾਨ ਕਰ ਦਿੱਤਾ ਹੈ। ਐਪਲ ਦਾ WWDC 2024 10 ਜੂਨ 2024 ਤੋਂ ਸ਼ੁਰੂ ਹੋ ਰਿਹਾ ਹੈ ਅਤੇ 14 ਜੂਨ ਤੱਕ ਚੱਲੇਗਾ। ਇਸ ਸਾਲ ਵੀ ਐਪਲ ਦੇ WWDC 2024 ਈਵੈਂਟ 'ਚ iPhone, iPad, Apple Watch, Apple TV, HomePod, AirPods, Apple Vision Pro ਅਤੇ Mac ਲਈ ਨਵੇਂ ਆਪਰੇਟਿੰਗ ਸਿਸਟਮ ਦੇ ਲਾਂਚਿੰਗ ਦੀ ਉਮੀਦ ਹੈ। ਇਸ ਈਵੈਂਟ 'ਚ ਕਿਸੇ ਹਾਰਡਵੇਅਰ ਪ੍ਰੋਡਕਟ ਦੇ ਲਾਂਚ ਹੋਣ ਦੀ ਉਮੀਦ ਨਹੀਂ ਹੈ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕੋਈ ਵੱਡਾ ਐਲਾਨ ਹੋ ਸਕਦਾ ਹੈ।
ਇਸ ਪ੍ਰਕਾਰ ਹੈ WWDC 2024 ਦਾ ਪੂਰਾ ਪ੍ਰੋਗਰਾਮ
ਐਪਲ ਦੇ ਕਾਨਫਰੰਸ 'ਚ 100 ਟੈਕਨੀਕਲ ਸੈਸ਼ਨ ਹੋਣਗੇ ਜਿਸ ਵਿਚ ਐਪਲ ਦੇ ਡਿਜ਼ਾਈਨਰ, ਇੰਜੀਨੀਅਰ ਅਤੇ ਮਾਹਿਰ ਸ਼ਾਮਲ ਹੋਣਗੇ। ਇਸ ਵਿਚ ਐਨੁਅਲ ਸਵਿਫਟ ਸਟੂਡੈਂਟ ਚੈਲੇਂਜ ਦੇ 50 ਜੇਤੂਆਂ ਦਾ ਵੀ ਐਲਾਨ ਹੋਵੇਗਾ। ਇਸ ਵਿਚ ਐਪਲ ਡਿਜ਼ਾਈਨਰ ਅਵਾਰਡ ਦੇ ਜੇਤੂਆਂ ਦਾ ਵੀ ਐਲਾਨ ਹੋਵੇਗਾ।
WWDC 2024 'ਚ ਹੋ ਸਕਦੇ ਹਨ ਵੱਡੇ ਐਲਾਨ
WWDC 2024 'ਚ ਸਰਿਆਂ ਦੀਆਂ ਨਜ਼ਰਾਂ iOS 18 'ਤੇ ਹੋਣਗੀਆਂ। ਇਸਤੋਂ ਇਲਾਵਾ iPadOS 18. macOS 15, watchOS 11, tvOS 18 ਅਤੇ visionOS 2 ਵੀ ਲਾਂਚ ਹੋਵੇਗਾ। ਨਵੇਂ ਆਪਰੇਟਿੰਗ ਸਿਸਟਮ ਦੇ ਨਾਲ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਨਵੇਂ ਓ.ਐੱਸ. ਦੇ ਨਾਲ ਏ.ਆਈ. ਦਾ ਵੀ ਕਮਾਲ ਦੇਖਣ ਨੂੰ ਮਿਲ ਸਕਦਾ ਹੈ। ਹਾਲ ਹੀ 'ਚ ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਐਪਲ ਏ.ਆਈ. ਲਈ ਓਪਨ ਏ.ਆਈ. ਅਤੇ ਗੂਗਲ ਵਰਗੀਆਂ ਕੰਪਨੀਆਂ ਨਾਲ ਗੱਲ ਕਰ ਰਹੀ ਹੈ।
ਭਾਰਤ 'ਚ ਜਲਦ ਲਾਂਚ ਹੋਵੇਗੀ Honor Magic 6 ਸੀਰੀਜ਼, ਜਾਣੋ ਡਿਟੇਲ
NEXT STORY