ਮੈਸਾਚੁਸੇਟਸ (ਏਜੰਸੀ)– ਅਪ੍ਰੈਲ ਤੇ ਮਈ 2024 ’ਚ ਏਸ਼ੀਆ ਦੇ ਵੱਡੇ ਇਲਾਕਿਆਂ ਨੂੰ ਭਿਆਨਕ ਗਰਮੀ ਨੇ ਆਪਣੀ ਲਪੇਟ ’ਚ ਲੈ ਲਿਆ ਹੈ। 7 ਮਈ ਨੂੰ ਭਾਰਤ ’ਚ ਤਾਪਮਾਨ 110 ਡਿਗਰੀ ਫਾਰਨਹਾਈਟ (43.3 ਸੈਲਸੀਅਸ) ਤੋਂ ਵੱਧ ਸੀ। ਵਧਦੀ ਆਬਾਦੀ ਤੇ ਵਧਦੇ ਤਾਪਮਾਨ ਨੂੰ ਲੈ ਕੇ ਖੋਜ ਤੋਂ ਪਤਾ ਲੱਗਾ ਹੈ ਕਿ ਬਜ਼ੁਰਗਾਂ ਦੀ ਵੱਧ ਗਰਮੀ ਨਾਲ ਮਰਨ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਤੇ ਇਹ ਸੰਕਟ ਹੋਰ ਵੀ ਭੈੜਾ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਜੀਵਨੀ : ਜਨਮ ਤੋਂ ਮਰਨ ਤਕ 28 ਸਾਲਾ ’ਚ ਜੱਟ ਨੇ ਦੇਖੋ ਕੀ ਕੁਝ ਖੱਟਿਆ
ਖੋਜ ਦੇ ਅਨੁਸਾਰ ਦੁਨੀਆ ਭਰ ’ਚ ਆਬਾਦੀ ਬੁੱਢੀ ਹੋ ਰਹੀ ਹੈ। 2050 ਤੱਕ, 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਕੇ ਲਗਭਗ 2.1 ਅਰਬ ਹੋ ਜਾਵੇਗੀ, ਜੋ ਵਿਸ਼ਵ ਪੱਧਰੀ ਆਬਾਦੀ ਦਾ 21 ਫ਼ੀਸਦੀ ਹੈ। ਇਹ ਅਨੁਪਾਤ ਅੱਜ 13 ਫ਼ੀਸਦੀ ਹੈ। ਕਮਜ਼ੋਰ ਬਜ਼ੁਰਗਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੀਬਰ ਗਰਮੀ ਦਾ ਸਾਹਮਣਾ ਕਰੇਗੀ। ਬਹੁਤ ਜ਼ਿਆਦਾ ਗਰਮੀ ਉਮਰ-ਸਬੰਧਤ ਅਾਮ ਸਿਹਤ ਸਥਿਤੀਆਂ ਜਿਵੇਂ ਕਿ ਦਿਲ, ਫੇਫੜੇ ਤੇ ਗੁਰਦੇ ਦੀ ਬੀਮਾਰੀ ਨੂੰ ਖ਼ਰਾਬ ਕਰ ਦਿੰਦੀ ਹੈ।
ਨੀਤੀ ਨਿਰਮਾਤਾ ਵਾਹਨਾਂ, ਪਾਵਰ ਪਲਾਂਟਾਂ ਤੇ ਫੈਕਟਰੀਆਂ ’ਚ ਜੈਵਿਕ ਬਾਲਣ ਤੋਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਕੰਮ ਕਰ ਸਕਦੇ ਹਨ, ਜੋ ਗਲੋਬਲ ਵਾਰਮਿੰਗ ਨੂੰ ਵਧਾਉਂਦੇ ਹਨ ਤੇ ਬਜ਼ੁਰਗਾਂ ਨੂੰ ਗਰਮੀ ਦੇ ਜੋਖ਼ਮ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਵਿਕਸਿਤ ਕਰ ਸਕਦੇ ਹਨ। ਸਾਰੇ ਖ਼ੇਤਰਾਂ ’ਚ ਖੋਜਕਰਤਾ, ਪ੍ਰੈਕਟੀਸ਼ਨਰ ਤੇ ਨੀਤੀ ਨਿਰਮਾਤਾ ਉਨ੍ਹਾਂ ਦੇ ਸੱਦੇ ਨੂੰ ਸੁਣ ਕੇ ਜੀਵਨ ਬਚਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
1 ਮਹੀਨਾ ਪਹਿਲਾਂ ਲਾਪਤਾ ਹੋਈ ਪੰਜਾਬੀ ਕੁੜੀ ਦੀ ਕੈਨੇਡਾ 'ਚ ਹੋਈ ਮੌਤ, ਸਰੀ ਪੁਲਸ ਨੂੰ ਮਿਲੀ ਲਾਸ਼
NEXT STORY