ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜੰਮੂ ਤੋਂ 16 ਕਿਲੋਮੀਟਰ ਦੂਰ ਪਾਕਿਸਤਾਨ ਸਰਹੱਦ ਨਾਲ ਜੁੜਿਆ ਹੈ ਭਾਰਤ ਦਾ ਆਖਰੀ ਪਿੰਡ ਸੁਚੇਤਗੜ੍ਹ। ਇਸੇ ਥਾਂ ’ਤੇ ਭਾਰਤ-ਪਾਕਿਸਤਾਨ ਸਰਹੱਦ ਦੇ ਰਖਵਾਲੇ ਲੋੜ ਪੈਣ ’ਤੇ ਫਲੈਗ ਮੀਟਿੰਗ ਕਰਦੇ ਹਨ। ਇਸ ਤੋਂ ਪਹਿਲਾਂ ਸਥਿਤ ਪਿੰਡ ਚਕਰੋਹੀ ਦੇ ਲੋਕਾਂ ਨੂੰ ਆਏ ਦਿਨ ਪਾਕਿਸਤਾਨ ਦੀ ਗੋਲੀਬਾਰੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਗੋਲੀਬਾਰੀ ਨਾਲ ਘਰਾਂ ਦੀਆਂ ਕੰਧਾਂ ਵਿੰਨ੍ਹੀਆਂ ਜਾਂਦੀਆਂ ਹਨ ਅਤੇ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਹਨ।
ਜ਼ਿਆਦਾਤਰ ਸਰਹੱਦੀ ਪਿੰਡਾਂ ’ਚ ਅਕਸਰ ਅਜਿਹਾ ਹੁੰਦਾ ਰਹਿੰਦਾ ਹੈ। ਇਨ੍ਹਾਂ ਲੋਕਾਂ ਲਈ ਪੰਜਾਬ ਕੇਸਰੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਹਾਇਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ’ਚ ਬੀਤੇ ਦਿਨੀਂ 686ਵਾਂ ਰਾਹਤ ਸਮੱਗਰੀ ਦਾ ਟਰੱਕ ਵੰਡਣ ਲਈ ਇਕ ਪ੍ਰੋਗਰਾਮ ਸੁਚੇਤਗੜ੍ਹ ਸੈਕਟਰ ਦੇ ਪਿੰਡ ਚਕਰੋਹੀ ’ਚ ਕਰਵਾਇਆ ਗਿਆ, ਜਿਸ ਨੂੰ ਲੁਧਿਆਣਾ ਤੋਂ ਦਿਨੇਸ਼ ਸੋਨੂੰ ਦੀ ਪ੍ਰੇਰਨਾ ਨਾਲ ਰਜਨੀਸ਼ ਜੈਨ, ਸੁਭਾਸ਼ ਗੁਪਤਾ ਅਤੇ ਅਜੀਤ ਸਿੰਗਲਾ ਨੇ ਭਿਜਵਾਇਆ ਸੀ, ਜਿਸ ’ਚ 200 ਪਰਿਵਾਰਾਂ ਲਈ ਰਜਾਈਆਂ ਸਨ। ਸਮਾਗਮ ਦੀ ਪ੍ਰਧਾਨਗੀ ਸਰਪੰਚ ਸ਼ਾਮ ਲਾਲ ਭਗਤ ਨੇ ਕੀਤੀ। ਸਰਪੰਚ ਲਛਮਣ ਦਾਸ ਅਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਹੋਏ ਸੰਜੀਵ ਸੂਦ, ਸਰਪੰਚ ਲਛਮਣ ਦਾਸ, ਸਰਪੰਚ ਸ਼ਾਮ ਲਾਲ ਭਗਤ, ਸਰਪੰਚ ਓਮਕਾਰ ਸਿੰਘ, ਨਾਇਬ ਸਰਪੰਚ ਰੌਸ਼ਨ ਭਗਤ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ।
NCB ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ, 16 ਗ੍ਰਿਫ਼ਤਾਰ
NEXT STORY