ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਬੁੱਧਵਾਰ ਦੇਰ ਰਾਤ ਇਕ ਮੋਬਾਇਲ ਵਾਹਨ ਚੈੱਕ ਪੋਸਟ (ਐੱਮਵੀਸੀਪੀ) 'ਤੇ ਕਈ ਵਾਰ ਰੁਕਣ ਦੀ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਉਸ ਨੂੰ ਅਣਸੁਣਾ ਕਰਨ ਵਾਲੇ ਟਰੱਕ ਨੂੰ ਰੋਕਣ ਲਈ ਸੁਰੱਖਿਆ ਫ਼ੋਰਸਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ, ਜਿਸ ਨਾਲ ਉਸ ਦੇ ਡਰਾਈਵਰ ਦੀ ਮੌਤ ਹੋ ਗਈ। ਫ਼ੌਜ ਦੇ ਚਿਨਾਰ ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਦੱਸਿਆ ਕਿ ਬੁੱਧਵਾਰ ਨੂੰ ਅੱਤਵਾਦੀਆਂ ਦੀ ਗਤੀਵਿਧੀਆਂ ਨੂੰ ਲੈ ਕੇ ਮਿਲੀ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਫ਼ੋਰਸਾਂ ਨੇ ਇਕ ਐੱਮਵੀਸੀਪੀ ਸਥਾਪਤ ਕੀਤਾ। ਸੁਰੱਖਿਆ ਫ਼ੋਰਸਾਂ ਨੇ ਇਕ ਸ਼ੱਕੀ ਤੇਜ਼ ਰਫ਼ਤਾਰ ਸਿਵਲ ਟਰੱਕ ਨੂੰ ਦੇਖਿਆ ਅਤੇ ਜਦੋਂ ਉਸ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ ਤਾਂ ਉਹ ਨਹੀਂ ਰੁਕਿਆ ਸਗੋਂ ਡਰਾਈਵਰ ਨੇ ਚੈੱਕ ਪੋਸਟ ਪਾਰ ਕਰਦੇ ਹੋਏ ਆਪਣੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ।
ਚੌਕਸ ਜਵਾਨਾਂ ਨੇ ਵਾਹਨ ਦਾ ਕਰੀਬ 23 ਕਿਲੋਮੀਟਰ ਤੱਕ ਪਿੱਛਾ ਕੀਤਾ। ਟਰੱਕ ਨੂੰ ਰੋਕਣ ਲਈ ਉਸ ਦੇ ਟਾਇਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਵਾਹਨ ਸੰਗ੍ਰਾਮ ਚੌਕ 'ਤੇ ਰੁਕ ਗਿਆ। ਇਸ ਦੌਰਾਨ ਡਰਾਈਵਰ ਨੂੰ ਵੀ ਗੋਲੀ ਲੱਗ ਗਈ। ਫ਼ੌਜ ਨੇ ਕਿਹਾ,''ਤਲਾਸ਼ੀ ਤੋਂ ਬਾਅਦ ਜ਼ਖਮੀ ਡਰਾਈਵਰ ਨੂੰ ਸੁਰੱਖਿਆ ਫ਼ੋਰਸ ਦੇ ਜਵਾਨ ਤੁਰੰਤ ਜੀਐੱਮਸੀ ਬਾਰਾਮੂਲਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੂਰੀ ਤਰ੍ਹਾਂ ਨਾਲ ਭਰੇ ਹੋਏ ਟਰੱਕ ਨੂੰ ਜਾਂਚ ਲਈ ਨਜ਼ਦੀਕੀ ਪੁਲਸ ਸਟੇਸ਼ਨ ਭੇਜ ਦਿੱਤਾ ਗਿਆ ਹੈ।'' ਫਿਲਹਾਲ ਪੁਲਸ ਦੀ ਹਿਰਾਸਤ 'ਚ ਟਰੱਕ ਦੀ ਪੂਰੀ ਤਲਾਸ਼ੀ ਜਾਰੀ ਹੈ ਅਤੇ ਸ਼ੱਕੀ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮਾਰੇ ਗਏ ਟਰੱਕ ਡਰਾਈਵਰ ਦੀ ਪਛਾਣ ਵਸੀਮ ਅਹਿਮਦ ਮੀਰ ਵਜੋਂ ਕੀਤੀ ਗਈ ਹੈ, ਜੋ ਬੁਮਈ ਸੋਪੋਰ ਦਾ ਵਾਸੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ਾਨਾ ਪ੍ਰਸ਼ਨਕਾਲ 'ਚ ਰੁਕਾਵਟ ਪਾਉਣਾ ਵੋਟਰਾਂ ਦਾ ਅਪਮਾਨ ਹੈ : ਬਿਰਲਾ
NEXT STORY