ਜੰਮੂ- ਜੰਮੂ 'ਚ ਮੰਗਲਵਾਰ ਨੂੰ ਨਵੇਂ ਕਿਸਾਨ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ਦੌਰਾਨ ਲੋਕ ਸੜਕਾਂ 'ਤੇ ਉਤਰ ਆਏ ਅਤੇ ਭਾਰਤ ਬੰਦ ਦੌਰਾਨ ਵਪਾਰਕ ਵਾਹਨ ਸੜਕਾਂ ਤੋਂ ਗਾਇਬ ਰਹੇ। ਜੰਮੂ-ਕਸ਼ਮੀਰ ਟਰਾਂਸਪੋਰਟਰਜ਼ ਨੇ ਸੋਮਵਾਰ ਨੂੰ ਤਿੰਨ ਨਵੇਂ ਕਿਸਾਨ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦੀ ਅਪੀਲ 'ਚ ਆਪਣੇ ਸਮਰਥਨ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨਕਾਰੀ ਹਾਲਾਂਕਿ ਕਈ ਥਾਂਵਾਂ 'ਤੇ ਸੜਕਾਂ ਦੇ ਵਿਚੋ-ਵਿਚ ਬੈਠ ਗਏ ਅਤੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਡਿਗਿਆਨਾ ਖੇਤਰ ਕੋਲ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ 'ਕੀਰਤਨ' ਦੇ ਨਾਲ ਮਾਰਗਾਂ ਨੂੰ ਰੋਕ ਦਿੱਤਾ।
ਇਹ ਵੀ ਪੜ੍ਹੋ : ਜੈਪੁਰ 'ਚ ਭਿੜੇ ਭਾਜਪਾ-ਕਾਂਗਰਸ ਦੇ ਵਰਕਰ, ਹੋਈ ਪੱਥਰਬਾਜ਼ੀ
ਪ੍ਰਦਰਸ਼ਨਕਾਰੀ ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਸਰਕਾਰ ਵਿਰੁੱਧ ਤਖਤੀਆਂ, ਬੋਰਡ ਅਤੇ ਬੈਨਰਾਂ ਨੂੰ ਵੀ ਫੜੇ ਹੋਏ ਦਿਖਾਈ ਦਿੱਤੇ। ਰਾਜਮਾਰਗ 'ਚ ਨਿੱਜੀ ਵਾਹਨਾਂ ਦਾ ਲੰਬਾ ਜਾਮ ਲੱਗਾ ਰਿਹਾ। ਇਸ ਦੌਰਾਨ ਕਈ ਥਾਂਵਾਂ 'ਤੇ ਕਿਸਾਨਾਂ ਦੇ ਸਮਰਥਨ 'ਚ ਸਰਕਾਰ ਵਿਰੋਧੀ ਨਾਅਰੇ, ਪ੍ਰਦਰਸ਼ਨ ਅਤੇ ਰੈਲੀਆਂ ਕੱਢੀਆਂ ਗਈਆਂ। ਆਲ ਜੰਮੂ ਕਸ਼ਮੀਰ ਟਰਾਂਸਪੋਰਟਰਜ਼ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਸਮਰਥਨ 'ਚ ਬੰਦ ਦੀ ਅਪੀਲ ਨਾਲ ਸੜਕਾਂ 'ਤੇ ਵਣਜ ਵਾਹਨ ਗਾਇਬ ਰਹੇ। ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੰਮੂ ਸ਼ਹਿਰ 'ਚ ਪੁਲਸ ਅਤੇ ਨੀਮ ਫ਼ੌਜੀ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ ਬੰਦ: 'ਸਪਾ' ਵਰਕਰਾਂ ਨੇ ਰੋਕੀ ਰੇਲ, ਪਟੜੀ 'ਤੇ ਲੇਟ ਕੇ ਕੀਤੀ ਨਾਅਰੇਬਾਜ਼ੀ
ਜੈਪੁਰ 'ਚ ਭਿੜੇ ਭਾਜਪਾ-ਕਾਂਗਰਸ ਦੇ ਕਾਰਕੁਨ, ਹੋਈ ਪੱਥਰਬਾਜ਼ੀ
NEXT STORY