ਮੁੰਬਈ— ਮਹਾਰਾਸ਼ਟਰ ਸਰਕਾਰ ਦੇ ਮੁੱਖ ਦਫਤਰ ਮੰਤਰੀ ਜਤਿੰਦਰ ਅਹਵਾੜ ਦੇ 14 ਨਿਜੀ ਸਟਾਫ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ 'ਚ 14 ਸਟਾਫ 'ਚ 5 ਪੁਲਸ ਕਾਸਟੇਬਲ ਹਨ ਜੋ ਉਸਦੀ ਸੁਰੱਖਿਆ 'ਚ ਤਾਇਨਾਤ ਹਨ, ਜਦਕਿ ਬਾਕੀ 9 ਲੋਕਾਂ 'ਚ ਉਸਦੇ ਨਿਜੀ ਸਟਾਫ, ਘਰ ਦੇ ਨੌਕਰ ਤੇ ਪਾਰਟੀ ਦੇ ਵਰਕਰ ਸ਼ਾਮਲ ਹਨ। ਇਨ੍ਹਾਂ ਦੇ ਕੋਰੋਨਾ ਟੈਸਟ ਦਾ ਰਿਪੋਰਟ ਥੋੜੀ ਦੇਰ ਪਹਿਲਾਂ ਹੀ ਆਈ ਹੈ। ਮੰਤਰੀ ਜਤਿੰਦਰ ਖੁਦ ਵੀ ਕੁਆਰੰਟੀਨ ਹੋ ਗਏ ਹਨ। ਐੱਨ. ਸੀ. ਪੀ. ਮੰਤਰੀ ਜਤਿੰਦਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਇਕ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਏ ਸਨ ਜੋ ਬਾਅਦ 'ਚ ਕੋਰੋਨਾ ਪਾਜ਼ੀਟਿਵ ਨਿਕਲਿਆ ਸੀ। ਇਸ ਤੋਂ ਬਾਅਦ ਕੁਆਰੰਟੀਨ 'ਚ ਜਾਣ ਦਾ ਦੱਸਿਆ ਸੀ।
ਇਸ ਵਿਚਾਲੇ ਉਸਦੇ ਕਈ ਨਿਜੀ ਸਟਾਫ ਦਾ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਇਸ 'ਚ ਕਈ ਉਸਦੇ ਘਰ 'ਚ ਕੰਮ ਕਰਦੇ ਹਨ। ਜਤਿੰਦਰ ਠਾਣੇ ਜ਼ਿਲ੍ਹੇ ਦੇ ਕਾਲਵਾ-ਮੁੰਬਾ ਵਿਧਾਨਸਭਾ ਦੀ ਨੁਮਾਇੰਦਗੀ ਕਰਦੇ ਹਨ। ਪਿਛਲੇ ਕੁਝ ਹਫਤਿਆਂ 'ਚ ਇਸ ਇਲਾਕੇ ਤੋਂ ਕਈ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਦਿੱਲੀ 'ਚ 356 ਨਵੇਂ ਕੋਰੋਨਾ ਮਾਮਲੇ, 325 ਤਬਲੀਗੀ ਜਮਾਤ ਦੇ
NEXT STORY