ਚੇਨੰਈ—ਤਾਮਿਲਨਾਡੂ ਦੇ ਵਨ ਮੰਤਰੀ ਸ਼੍ਰੀਨਿਵਾਸਨ ਨੇ ਸਵਰਗੀ ਮੁੱਖ ਮੰਤਰੀ ਜੈਲਲਿਤਾ ਦੀ ਬੀਮਾਰੀ 'ਤੇ ਸਹੀ ਜਾਣਕਾਰੀ ਨਾ ਦੇਣ ਦੇ ਲਈ ਜਨਤਾ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਜਦੋਂ ਅਪੋਲੋ ਹਸਪਤਾਲ 'ਚ ਭਰਤੀ ਸੀ ਤਦ ਉਨ੍ਹਾਂ ਦੀ ਸਿਹਤ ਬਾਰੇ 'ਚ ਝੂਠ ਬੋਲਿਆ ਗਿਆ ਸੀ। ਵਨ ਮੰਤਰੀ ਸ਼ੁੱਕਰਵਾਰ ਦੀ ਰਾਤ ਚੇਨੰਈ ਤੋਂ 500 ਕਿਲੋਮੀਟਰ ਦੂਰ ਮਦੂਰੇ 'ਚ ਇਕ ਆਮ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਬੀਮਾਰ ਹੋਣ ਤੋਂ ਬਾਅਦ ਜੈਲਲਿਤਾ ਪਿਛਲੇ ਸਾਲ 22 ਸਤੰਬਰ ਤੋਂ ਅਪੋਲੋ ਹਸਪਤਾਲ 'ਚ ਭਰਤੀ ਸੀ।
ਸ਼੍ਰੀਨਿਵਾਸਨ ਨੇ ਕਿਹਾ ਕਿ ਅਸੀਂ ਝੂਠ ਬੋਲਿਆ ਸੀ ਕਿ ਅੰਮਾ ਨੇ (ਜੈਲਲਿਤਾ) ਇਡਲੀ, ਸਾਂਬਰ, ਚਟਨੀ ਖਾਦੀ ਹੈ ਅਤੇ ਚਾਹ ਵੀ ਪੀ ਰਹੀ ਹੈ। ਸੱਚ ਤਾਂ ਇਹ ਸੀ ਕਿ ਕਿਸੇ ਨੇ ਉਨ੍ਹਾਂ ਨੂੰ ਇਡਲੀ ਖਾਂਦੇ ਅਤੇ ਚਾਹ ਪੀਂਦੇ ਨਹੀਂ ਦੇਖਿਆ ਸੀ। ਤੁਹਾਨੂੰ ਕਹੀਆਂ ਹੋਈਆਂ ਸਾਰੀਆਂ ਗੱਲਾਂ ਝੂਠੀਆਂ ਸਨ।
ਵਨ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਹਸਪਤਾਲ 'ਚ ਕਈ ਆਗੂਆਂ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਅਤੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਦੀ ਦਿੱਤੀ ਗਈ ਜਾਣਕਾਰੀ ਵੀ ਝੂਠੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਰਿਆਂ ਨੂੰ ਉਸ ਸਮੇਂ ਸ਼ਸ਼ੀਕਲਾ ਦਾ ਡਰ ਤੰਗ ਕਰ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਆਮ ਹੈ ਕਿ ਜੋ ਭੈਣ ਘਰ ਦੇ ਅੰਦਰ ਝਗੜਾ ਕਰਦੀ ਹੈ ਉਹ ਦੋਸਤ ਬਣ ਕੇ ਸਾਹਮਣੇ ਆਉਂਦੀ ਹੈ। ਅਸੀਂ ਪਾਰਟੀ ਦੀ ਗੁਪਤਤਾਂ ਭੰਗ ਨਹੀਂ ਹੋਣ ਦੇਣਾ ਚਾਹੁੰਦੇ ਸੀ।
ਦਿੱਲੀ ਕਮੇਟੀ ਨੇ ਕੱਢਿਆ ਗੁਰਪ੍ਰੀਤ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ
NEXT STORY