ਨੂਹ- ਹਰਿਆਣਾ ਦੇ ਨੂਹ 'ਚ ਦਿੱਲੀ-ਅਲਵਰ ਹਾਈਵੇਅ 'ਤੇ ਠੇਕਰੀ ਪਿੰਡ ਕੋਲ ਇਕ ਪਿਕਅੱਪ ਜੀਪ ਨੇ ਮੋਟਰਸਾਈਕਲ ਸਵਾਰ 3 ਲੋਕਾਂ ਨੂੰ ਕੁਚਲ ਦਿੱਤਾ। ਜਿਸ ਕਾਰਨ 16 ਸਾਲਾ ਇਕ ਕੁੜੀ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਜ਼ਖ਼ਮੀ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਜੀਪ ਡਰਾਈਵਰ ਦੌੜ ਗਿਆ।
ਪੁਲਸ ਨੇ ਮ੍ਰਿਤਕਾਂ ਦੀ ਪਛਾਣ ਨੂਹ ਜ਼ਿਲ੍ਹੇ ਦ ਮਲਹਕਾ ਪਿੰਡ ਵਾਸੀ ਮੁਬਾਰਕ (40) ਅਤੇ ਤਫਸੀਰਾ (16) ਦੇ ਰੂਪ ਵਿਚ ਕੀਤੀ ਹੈ, ਜਦਕਿ ਜ਼ਖ਼ਮੀ ਔਰਤ ਦੀ ਪਛਾਣ ਵਾਰਿਸਾ ਦੇ ਰੂਪ ਵਿਚ ਹੋਈ ਹੈ, ਜੋ ਕਿ ਤਫਸੀਰਾ ਦੀ ਮਾਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਬਾਰਕ ਆਪਣੇ ਦੋਸਤ ਅਗਸਰ ਦੀ ਪਤਨੀ ਵਾਰਿਸਾ ਅਤੇ ਉਸ ਦੀ ਧੀ ਤਫਸੀਰਾ ਨਾਲ ਮੋਟਰਸਾਈਕਲ ਤੋਂ ਫਿਰੋਜ਼ਪੁਰ ਝਿਰਕਾ ਜਾ ਰਿਹਾ ਸੀ ਪਰ ਠੇਕਰੀ ਪਿੰਡ ਨੇੜੇ ਜੀਪ ਨੇ ਤਿੰਨਾਂ ਨੂੰ ਕੁਚਲ ਦਿੱਤਾ। ਪੁਲਸ ਮੁਤਾਬਕ ਮੁਬਾਰਕ ਦੀ ਮੌਤ ਮੌਕੇ 'ਤੇ ਹੋ ਗਈ, ਜਦਕਿ ਜ਼ਖ਼ਮੀ ਤਫਸੀਰਾ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।
MP ਹਾਦਸਾ: ਦਰਜਨ ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ, ਸਰਕਾਰ ਵੱਲੋਂ 10-10 ਲੱਖ ਦੇਣ ਦਾ ਐਲਾਨ
NEXT STORY