ਗਾਜੀਪੁਰ- ਝਾਰਖੰਡ ਦੇ ਗਢਵਾ ਜ਼ਿਲ੍ਹੇ ਤੋਂ ਇਕ ਜਨਾਨੀ ਦੀ ਅਜਬ ਪ੍ਰੇਮ ਕਹਾਣੀ ਦੇਖਣ ਨੂੰ ਮਿਲੀ। ਇਹ ਜਨਾਨੀ 30 ਸਾਲ ਦੀ ਉਮਰ 'ਚ ਪਤੀ ਅਤੇ ਆਪਣੇ 6 ਬੇਟਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਦੌੜ ਗਈ ਸੀ ਅਤੇ ਹੁਣ 25 ਸਾਲ ਬਾਅਦ 55 ਸਾਲ ਦੀ ਉਮਰ 'ਚ ਆਪਣੇ ਪਤੀ ਅਤੇ ਬੱਚਿਆਂ ਕੋਲ ਵਾਪਸ ਆਈ। ਉੱਥੇ ਹੀ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਸ ਦੇ ਪਤੀ ਅਤੇ ਬੱਚਿਆਂ ਨੇ ਉਸ ਨੂੰ ਸਵੀਕਾਰ ਵੀ ਕਰ ਲਿਆ।
ਮਾਮਲਾ ਗਢਵਾ ਜ਼ਿਲ੍ਹੇ ਦੇ ਕੇਤਾਰ ਥਾਣਾ ਖੇਤਰ ਦੇ ਜੋਗਿਆਬੀਰ ਪਿੰਡ ਦਾ ਹੈ, ਜਿੱਥੇ ਯਸ਼ੋਦਾ ਦੇਵੀ ਨਾਂ ਦੀ ਇਕ ਜਨਾਨੀ 25 ਸਾਲ ਪਹਿਲਾਂ ਲਗਭਗ 30 ਸਾਲ ਦੀ ਸੀ। ਉਸ ਸਮੇਂ ਜਨਾਨੀ ਦੇ 6 ਬੇਟੇ ਸਨ। ਇਸ ਵਿਚ ਉਹ ਥਾਣਾ ਖੇਤਰ ਦੇ ਛਾਤਾਕੁੰਡ ਵਾਸੀ ਵਿਸ਼ਵਨਾਥ ਨਾਲ ਪਿਆਰ ਕਰਨ ਲੱਗੀ। ਦੋਹਾਂ ਦਰਮਿਆਨ ਪਿਆਰ ਇੰਨਾ ਵੱਧ ਗਿਆ ਕਿ ਉਹ ਆਪਣੇ ਪਤੀ ਅਤੇ ਬੇਟਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸ ਦੇ ਬਾਅਦ ਤੋਂ ਛੱਤੀਸਗੜ੍ਹ ਦੇ ਸੀਤਾਪੁਰ ਜਾ ਕੇ ਆਪਣੇ ਪ੍ਰੇਮੀ ਨਾਲ ਰਹਿਣ ਲੱਗੀ। 15 ਦਿਨ ਪਹਿਲਾਂ ਹੀ ਉਸ ਦੇ ਪ੍ਰੇਮੀ ਵਿਸ਼ਵਨਾਥ ਦੀ ਮੌਤ ਹੋ ਗਈ। ਉਸ ਤੋਂ ਬਾਅਦ ਵਿਸ਼ਵਨਾਥ ਦੇ ਘਰ ਵਾਲਿਆਂ ਨੇ ਵੀ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਉਹ ਇਕੱਲੀ ਪੈ ਗਈ ਅਤੇ ਉੱਥੋਂ ਉਸ ਨੇ ਆਪਣੇ ਘਰ ਆਉਣ ਦਾ ਫੈਸਲਾ ਲਿਆ। ਇੱਥੇ ਉਹ ਬੀਤੇ ਐਤਵਾਰ ਰਾਤ ਲਗਭਗ 9 ਵਜੇ ਪਹੁੰਚੀ। ਜਦੋਂ ਯਸ਼ੋਦਾ ਆਪਣੇ ਘਰ ਪਹੁੰਚੀ ਤਾਂ ਪਰਿਵਾਰ ਵਾਲੇ ਦੇਖ ਕੇ ਹੈਰਾਨ ਰਹਿ ਗਏ। ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਪਰ ਉਹ ਉੱਥੇ ਰਹਿਣ 'ਤੇ ਅੜ੍ਹੀ ਸੀ। ਰਾਤ ਭਰ ਘਰੋਂ ਬਾਹਰ ਦਰਵਾਜ਼ੇ 'ਤੇ ਬੈਠੀ ਰਹੀ।
ਉੱਥੇ ਹੀ ਯਸ਼ੋਦਾ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਉਹ ਭਾਵੇਂ ਹੀ ਪ੍ਰੇਮੀ ਨਾਲ ਰਹਿ ਰਹੀ ਸੀ ਪਰ ਆਪਣੇ ਬੇਟਿਆਂ ਨਾਲ ਲਗਾਤਾਰ ਸੰਪਰਕ 'ਚ ਸੀ। ਬੇਟਿਆਂ ਨੂੰ ਜ਼ਰੂਰਤ ਪੈਣ 'ਤੇ ਆਰਥਿਕ ਮਦਦ ਵੀ ਕਰਦੀ ਰਹੀ। ਉਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਸਾਹਮਣੇ ਬੇਟਿਆਂ ਨੇ ਵੀ ਮਾਂ ਤੋਂ ਮਿਲ ਰਹੀ ਮਦਦ ਨੂੰ ਸਵੀਕਾਰ ਕੀਤਾ। ਪਿੰਡ ਦੇ ਲੋਕਾਂ ਦੇ ਸਮਝਾਉਣ 'ਤੇ ਪਰਿਵਾਰ ਵਾਲੇ ਉਸ ਨੂੰ ਨਾਲ ਰੱਖਣ 'ਤੇ ਸਹਿਮਤ ਹੋ ਗਏ। ਉਸ ਦੇ ਬੇਟੇ ਅਤੇ ਨੂੰਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਮਾਂ ਉਨ੍ਹਾਂ ਨਾਲ ਹੀ ਰਹੇਗੀ। ਇਸ ਤੋਂ ਬਾਅਦ ਪਤੀ ਨਰੇਸ਼ ਸਾਹ ਨੇ ਵੀ ਸਹਿਮਤੀ ਜਤਾਈ। ਪਰਿਵਾਰ 'ਚ ਸਹਿਮਤੀ ਬਣਨ ਦੇ ਬਾਅਦ ਜਦੋਂ ਉਹ ਘਰ ਦੇ ਅੰਦਰ ਗਈ ਤਾਂ ਆਪਣੇ 7 ਪੋਤਿਆਂ, 9 ਪੋਤੀਆਂ ਅਤੇ ਪੜ੍ਹਪੋਤਿਆਂ ਨੂੰ ਦੇਖ ਕੇ ਉਹ ਭਾਵੁਕ ਹੋ ਗਏ।
ਦਿੱਲੀ ਦੰਗੇ : ਕੋਰਟ ਨੇ ਉਮਰ ਖਾਲਿਦ ਨੂੰ 22 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
NEXT STORY