ਜੰਮੂ ਕਸ਼ਮੀਰ- ਜੰਮੂ ਕਸ਼ਮੀਰ ਨੇ ਕੋਵਿਡ ਦੀ ਤੀਜੀ ਲਹਿਰ ਦੀ ਚੁਣੌਤੀ ਵਿਚਾਲੇ ਵੱਖ-ਵੱਖ ਉਮਰ ਵਰਗ ’ਚ ਦੋ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਟੀਕੇ ਦੀ ਖੁਰਾਕ ਦੇਣ ਦਾ ਰਿਕਾਰਡ ਬਣਾਇਆ ਹੈ । ਇਸ ਪ੍ਰਾਪਤੀ ਲਈ ਲੈਫਟੀਨੈਂਟ ਗਵਰਨਰ ਮਨੋਜ ਸਿੰਨ੍ਹਾ ਨੇ ਸਿਹਤ ਸੇਵਾ ਅਤੇ ਫ੍ਰੰਟ ਲਾਈਨ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਹੈ। ਇਨ੍ਹਾਂ ਕਰਮਚਾਰੀਆਂ ਨੇ ਔਖੇ ਭੂਗੋਲਿਕ ਖੇਤਰ, ਮੌਸਮ ਦੀ ਅਨਿਸ਼ਚਿਤਤਾ ਅਤੇ ਹੋਰ ਬਹੁਤ ਸਾਰੀਆਂ ਰੁਕਾਵਟਾਂ ਦੇ ਮੱਦੇਨਜ਼ਰ ਟੀਕਾਕਰਨ ਦਾ ਲੰਬੇ ਸਮੇਂ ਦਾ ਟੀਚਾ ਪ੍ਰਾਪਤ ਕੀਤਾ ਹੈ।
ਲੈਫਟੀਨੈਂਟ ਗਵਰਨਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਸਾਥ ਅਤੇ ਸਰਵਜਨਿਕ ਸਿਹਤ ਸੰਕਟਕਾਲੀਨ ’ਚ ਇੱਕਠੇ ਹੋ ਕੇ ਨਜਿੱਠਣ ਲਈ ਵਧਾਈ ਦਿੱਤੀ ਹੈ। ਜੰਮੂ ਕਸ਼ਮੀਰ ਦੇਸ਼ ’ਚ ਸੂਬੇ, ਕੇਂਦਰ ਸ਼ਾਸਿਤ ਸੂਬਿਆਂ ’ਚ ਕੋਵਿਡ ਟੀਕਾਕਰਨ ਨਾਲ ਯੋਗ ਆਬਾਦੀ ਦਾ ਟੀਕਾਕਰਨ ਕਰਨ ’ਚ ਸਭ ਤੋਂ ਅੱਗੇ ਰਿਹਾ ਹੈ।
ਸੂਬੇ ਪ੍ਰਸ਼ਾਸਨ ਨੇ 18 ਸਿਤੰਬਰ 2021 ਦੀ ਸ਼ੁਰੂਆਤ ’ਚ ਕੋਵਿਡ ਟੀਕਾਕਰਨ ਦੀ 1 ਕਰੋੜ ਖੁਰਾਕ ਪੂਰੀ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਸੀ। ਇਸ ਦੇ ਬਾਅਦ 18 ਤੋਂ ਜ਼ਿਆਦਾ ਉਮਰ ਵਰਗ ’ਚ ਪਹਿਲੀ ਖੁਰਾਕ ਦਾ 100 ਫੀਸਦੀ ਕਵਰੇਜ 14 ਅਕਤੂਬਰ 2021 ਨੂੰ ਹਾਸਲ ਕੀਤਾ ਗਿਆ ਸੀ ਅਤੇ 12 ਜਨਵਰੀ 2022 ਨੂੰ 100 ਫੀਸਦੀ ਦੂਜੀ ਖੁਰਾਕ ਦੇ ਟੀਚੇ ਨੂੰ ਹਾਸਲ ਕੀਤਾ ਹੈ।
ਇਸ ਤਰ੍ਹਾਂ 15 ਤੋਂ 17 ਉਮਰ ਵਰਗ ’ਚ ਅਨੁਮਾਨਿਤ ਆਬਾਦੀ ’ਚ 57 ਫੀਸਦੀ ਕਿਸ਼ੋਰਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਬੁੱਧਵਾਰ ਨੂੰ ਸੂਬੇ ’ਚ 19574 ਕਿਸ਼ੋਰਾਂ ਅਤੇ 8502 ਮੈਡੀਕਲ ਸਟਾਫ, ਫ੍ਰੰਟਲਾਈਨ ਵਰਕਰਾਂ ਅਤੇ 60 ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਨੂੰ ਤੀਜੀ ਖੁਰਾਕ ਦਿੱਤੀ ਗਈ।
ਨਕਸਲੀਆਂ ਨੇ ਸੜਕ ਨਿਰਮਾਣ 'ਚ ਲੱਗੇ 11 ਟਰੈਕਟਰਾਂ ਅਤੇ ਮਸ਼ੀਨਰੀ 'ਚ ਲਾਈ ਅੱਗ
NEXT STORY