ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਨਕਸਲੀਆਂ ਦੇ ਇਕ ਸਮੂਹ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ 11 ਟਰੈਕਟਰਾਂ ਅਤੇ 2 ਜੇ.ਸੀ.ਬੀ. ਮਸ਼ੀਨਾਂ 'ਚ ਅੱਗ ਲਗਾ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 2 ਵਜੇ ਭਾਮਰਗੜ੍ਹ ਤਹਿਸੀਲ ਦੇ ਝਰਾਪਨਗਰ ਪਿੰਡ 'ਚ ਨਕਸਲੀਆਂ ਨੇ ਇਕ ਪੋਕਲੇਨ (ਮਿੱਟੀ ਖੋਦਣ) ਵਾਲੀ ਮਸ਼ੀਨ ਵੀ ਫੂਕ ਦਿੱਤੀ।
ਉਨ੍ਹਾਂ ਕਿਹਾ,''ਕਰੀਬ 40-50 ਨਕਸਲੀ ਇਸ ਘਟਨਾ 'ਚ ਸ਼ਾਮਲ ਸਨ। ਉਹ ਦਲਮ ਅਤੇ ਮਿਲੀਸ਼ੀਆ ਦੇ ਮੈਂਬਰ ਸਨ।'' ਉਨ੍ਹਾਂ ਦੱਸਿਆ ਕਿ ਸਾੜੇ ਗਏ ਵਾਹਨ ਅਤੇ ਮਸ਼ੀਨਰੀ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਠੇਕੇਦਾਰਾਂ ਦੇ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੈਰਾਨਾ ’ਚ ਅਮਿਤ ਸ਼ਾਹ ਨੇ ਘਰ-ਘਰ ਜਾ ਕੇ ਭਾਜਪਾ ਲਈ ਵੋਟ ਦੀ ਕੀਤੀ ਅਪੀਲ
NEXT STORY