ਕੈਮੂਰ (ਬਿਹਾਰ) — ਵੀਰਵਾਰ ਸੋਸ਼ਲ ਮੀਡੀਆ ’ਤੇ ਇਕ ਅਜਿਹਾ ਵੀਡੀਓ ਵਾਇਰਲ ਹੋਇਆ, ਜਿਸ ’ਚ ਇਕ ਨੌਜਵਾਨ ਦੀ ਛਾਤੀ ’ਤੇ ਚੜ੍ਹ ਕੇ ਕੁਝ ਵਿਅਕਤੀ ‘ਜੈ ਸ੍ਰੀ ਰਾਮ ਦੇ ਨਾਅਰੇ’ ਲਾਉਂਦਾ ਨਜ਼ਰ ਆਉਂਦੇ ਹਨ। ਇਸ ਸਬੰਧੀ ਇਹ ਦਾਅਵਾ ਕੀਤਾ ਗਿਆ ਹੈ ਕਿ ਨਾਅਰੇ ਲਾਉਣ ਵਾਲੇ ਆਰ ਐੱਸ.ਐੱਸ. ਨਾਲ ਸਬੰਧਤ ਹਨ। ਵੀਡੀਓ ’ਚ ਕੁਝ ਪੁਲਸ ਮੁਲਾਜ਼ਮ ਵੀ ਨਜ਼ਰ ਆਉਂਦੇ ਹਨ। ਇਹ ਵੀਡੀਓ ਬਿਹਾਰ ਦੇ ਕੈਮੂਰ ਜ਼ਿਲੇ ਨਾਲ ਸਬੰਧਤ ਦੱਸੀ ਜਾਂਦੀ ਹੈ। ਉਥੇ ਹੀ ਇਕ ਕੌਂਸਲਰ ਦੇ ਬੇਟੇ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਮੁਲਜ਼ਮ ਨੂੰ ਭੀੜ ਨੇ ਫੜ ਲਿਆ ਅਤੇ ਕੁਝ ਵਿਅਕਤੀ ਉਸ ਦੀ ਛਾਤੀ ’ਤੇ ਚੜ੍ਹ ਕੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਲੱਗ ਪਏ। ਘਟਨਾ ਕੈਮੂਰ ਦੇ ਭੱਬੁਆ ਦੇ ਸ਼ਿਵਾਦੀ ਚੌਕ ਦੀ ਹੈ।
ਮਮਤਾ ਨੇ ਹੈਲੀਕਾਪਟਰ ਦੇਣ ਤੋਂ ਕੀਤਾ ਇਨਕਾਰ, ਰਾਜਪਾਲ ਨੇ ਸਕੱਤਰ ਨੂੰ ਲਿਖੀ ਚਿੱਠੀ
NEXT STORY