ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਦੇ ਨਜ਼ਦੀਕ ਸਥਿਤ ਅੰਡਰਪਾਸ 'ਚ ਹੋਈ ਲੁੱਟਖੋਹ ਦੀ ਘਟਨਾ ਦੇ ਸੰਬੰਧ 'ਚ ਮੰਗਲਵਾਰ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਕੇਂਦਰ ਸਰਕਾਰ ਅਤੇ ਉੱਪ ਰਾਜਪਾਲ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਦਿੱਲੀ ਜੀ-20 ਸੰਮੇਲਨ ਦੀ ਤਿਆਰੀ ਕਰ ਰਹੀ ਹੈ, ਅਜਿਹੇ ਸਮੇਂ ਇੱਥੇ 'ਜੰਗਲ ਰਾਜ' ਕਾਇਮ ਹੋ ਗਿਆ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜੇਕਰ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਥੇ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤਾਂ ਉਹ ਇਸ ਨੂੰ ਦੇਸ਼ ਦਾ ਸਭ ਤੋਂ 'ਸੁਰੱਖਿਅਤ ਸ਼ਹਿਰ' ਬਣਾ ਦੇਵੇਗੀ। ਦੱਸਣਯੋਗ ਹੈ ਕਿ ਪ੍ਰਗਤੀ ਮੈਦਾਨ ਦੇ ਨਜ਼ਦੀਕ ਅੰਡਰਪਾਸ 'ਚ ਚਾਰ ਮੋਟਰਸਾਈਕਲ ਸਵਾਰਾਂ ਨੇ ਇਕ ਡਿਲਿਵਰੀ ਏਜੰਟ ਅਤੇ ਉਸ ਦੇ ਸਾਥੀ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕਰਨ ਲਈ ਆਯੋਜਿਤ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨਲ ਗੱਲਬਾਤ 'ਚ ਕੇਜਰੀਵਾਲ ਨੇ ਕਿਹਾ,''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਸਰਕਾਰ ਕੋਲ ਦਿੱਲੀ 'ਚ ਕਾਨੂੰਨ ਵਿਵਸਥਾ ਸੁਧਾਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ।''
ਮੁੱਖ ਮੰਤਰੀ ਨੇ ਕਿਹਾ,''ਚਾਰ ਲੋਕਾਂ ਨੇ ਪ੍ਰਗਤੀ ਮੈਦਾਨ ਅੰਡਰਪਾਸ ਕੋਲ ਲੁੱਟਖੋਹ ਨੂੰ ਅੰਜਾਮ ਦਿੱਤਾ। ਜੀ-20 ਸਿਖਰ ਸੰਮੇਲਨ ਅੰਡਰਪਾਸ ਨਜ਼ਦੀਕ ਹੋਵੇਗਾ। ਦਿੱਲੀ 'ਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ 'ਜੰਗਲ ਰਾਜ' ਹੈ।'' ਉਨਾਂ ਇਕ ਹੋਰ ਘਟਨਾ ਦਾ ਹਵਾਲਾਲ ਦਿੰਦੇ ਹੋਏ ਸਵਾਲ ਕੀਤਾ,''ਦਿੱਲੀ 'ਚ ਕੀ ਹੋ ਰਿਹਾ ਹੈ? ਕੀ ਰਾਸ਼ਟਰੀ ਰਾਜਧਾਨੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਅਜਿਹੀ ਹੋਣੀ ਚਾਹੀਦੀ ਹੈ? ਦੱਸਣਯੋਗ ਹੈ ਕਿ ਮੁੱਖ ਮੰਤਰੀ ਅਤੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਿਛਲੇ ਹਫ਼ਤੇ ਰਾਸ਼ਟਰੀ ਰਾਜਧਾਨੀ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਇਕ-ਦੂਜੇ ਨੂੰ ਦੋਸ਼ ਲਗਾਉਂਦੇ ਹੋਏ ਪੱਤਰ ਭੇਜੇ ਸਨ। ਉੱਪ ਰਾਜਪਾਲ 'ਤੇ 'ਆਪ' ਸਰਕਾਰ ਦੇ ਕੰਮਕਾਰ 'ਚ ਦਖ਼ਲਅੰਦਾਜੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ,''ਮੌਜੂਦਾ (ਕਾਨੂੰਨ ਵਿਵਸਥਾ ਦੀ) ਸਥਿਤੀ ਲਈ ਇਕ ਹੀ ਕਾਰਨ ਜ਼ਿੰਮੇਵਾਰ ਹੈ ਅਤੇ ਉਹ ਇਹ ਹੈ ਕਿ ਕੇਂਦਰ ਅਤੇ ਉੱਪ ਰਾਜਪਾਲ ਆਪਣੀ ਸਾਰੀ ਊਰਜਾ ਦਿੱਲੀ ਸਰਕਾਰ ਦੇ ਕੰਮ ਨੂੰ ਰੋਕਣ 'ਚ ਲਗਾ ਰਹੇ ਹਨ।''
ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ
NEXT STORY