ਜਵਾਲਾਮੁਖੀ (ਕੌਸ਼ਿਕ)— ਵਿਸ਼ਵ ਪ੍ਰਸਿੱਧ ਸ਼ਕਤੀਪੀਠ ਜਵਾਲਾਮੁਖੀ ਮੰਦਰ ਦੇ ਗਰਭ ਗ੍ਰਹਿ ਦੇ ਅੰਦਰ ਫਰਸ਼ ਦਾ ਮਾਰਬਲ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਜਸਥਾਨ ਦੇ ਕਾਰੀਗਰਾਂ ਵਲੋਂ ਪੁਰਾਣੇ ਮਾਰਬਲ ਨੂੰ ਬਦਲ ਕੇ ਰਾਜਸਥਾਨ ਦਾ ਹੀ ਮਰਕਾਨਾ ਮਾਰਬਲ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਚੱਲਦੇ ਮੰਦਰ ਦੇ ਗਰਭ ਗ੍ਰਹਿ ’ਚ ਸ਼ਰਧਾਲੂਆਂ ਦੀ ਐਂਟਰੀ ਕੁਝ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ। ਜੋ ਵੀ ਸ਼ਰਧਾਲੂ ਮਾਂ ਦੇ ਦਰਬਾਰ ’ਚ ਆਉਣਗੇ, ਉਨ੍ਹਾਂ ਨੂੰ ਬਾਹਰ ਤੋਂ ਹੀ ਦਰਸ਼ਨ ਕਰਨੇ ਹੋਣਗੇ।
ਦੱਸ ਦੇਈਏ ਕਿ ਮਾਂ ਦੇ ਭਗਤਾਂ ਨੇ ਹੀ ਜਵਾਲਾਮੁਖੀ ਦਰਬਾਰ ਦੇ ਗਰਭ ਗ੍ਰਹਿ ਦੇ ਅੰਦਰ ਪੁਰਾਣੇ ਹੋ ਚੁੱਕੇ ਮਾਰਬਲ ਨੂੰ ਬਦਲਣ ਦੀ ਅਪੀਲ ਕੀਤੀ ਸੀ। ਸਰਧਾਲੂਆਂ ਦੀ ਇਸ ਅਪੀਲ ਨੂੰ ਮੰਦਰ ਪ੍ਰਸ਼ਾਸਨ ਨੇ ਮਨਜ਼ੂਰ ਕੀਤਾ। ਉਨ੍ਹਾਂ ਨੇ ਆਪਣੇ ਫੰਡ ਤੋਂ ਮਕਰਾਨਾ ਦਾ ਸਫੈਦ ਮਾਰਬਲ ਖਰੀਦ ਕੇ ਮੰਦਰ ਨੂੰ ਭੇਜਿਆ। ਰਾਜਸਥਾਨ ਦੇ ਕਾਰੀਗਰ ਇੱਥੇ ਆ ਗਏ, ਜਿਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ।
ਜਲਦ ਹੀ ਮਾਂ ਦਾ ਦਰਬਾਰ ਬਹੁਤ ਸੁੰਦਰ ਨਜ਼ਰ ਆਵੇਗਾ। ਮੰਦਰ ਅਧਿਕਾਰੀ ਤਹਿਸੀਲਦਾਰ ਦੀਨਾਨਾਥ ਯਾਦਵ ਨੇ ਦੱਸਿਆ ਕਿ ਮੁੱਖ ਮੰਦਰ ਦੇ ਗਰਭ ਗ੍ਰਹਿ ਵਿਚ ਐਂਟਰੀ ਕੁਝ ਦਿਨਾਂ ਤੱਕ ਨਹੀਂ ਹੋ ਸਕੇਗੀ। ਪੁਜਾਰੀ ਵਰਗ ਦੇ ਪ੍ਰਧਾਨ ਨੇ ਮੰਦਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਕਾਰੀਗਰਾਂ ਨੂੰ ਨਿਰਦੇਸ਼ ਦਿੱਤੇ ਜਾਣ।
ਗੁਰੂਗ੍ਰਾਮ ’ਚ 20 ਸਾਲਾ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
NEXT STORY