ਕੱਛ- ਹਰ ਵਾਰ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਜਰਾਤ ਦੇ ਕੱਛ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਭਾਰਤੀ ਜਵਾਨਾਂ ਨਾਲ ਦੀਵਾਲੀ ਮਨਾਈ। ਕੱਛ ਦੀ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸਰ ਕ੍ਰੀਕ ਨੇੜੇ ਲੱਕੀ ਨਾਲਾ ਵਿਖੇ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਭਾਰਤੀ ਫੌਜੀਆਂ ਨੂੰ ਮਠਿਆਈ ਖੁਆਉਂਦੇ ਹੋਏ ਵੇਖਿਆ ਗਿਆ।
ਦੱਸ ਦੇਈਏ ਕਿ ਲੱਕੀ ਨਾਲਾ ਸਰ ਕ੍ਰੀਕ ਦੇ ਕ੍ਰੀਕ ਚੈਨਲ ਦਾ ਇਕ ਹਿੱਸਾ ਹੈ। ਇਹ ਕ੍ਰੀਕ ਬਾਰਡਰ ਦਾ ਸ਼ੁਰੂਆਤੀ ਬਿੰਦੂ ਹੈ ਜੋ ਇਕ ਦਲਦਲ ਖੇਤਰ ਹੈ, ਜਿੱਥੇ ਗਸ਼ਤ ਕਰਨਾ ਬਹੁਤ ਚੁਣੌਤੀਪੂਰਨ ਹੈ। ਇਹ ਇਲਾਕਾ ਸੀਮਾ ਸੁਰੱਖਿਆ ਫੋਰਸ (BSF) ਦੀ ਨਿਗਰਾਨੀ ਹੇਠ ਹੈ। ਇਹ ਉਹ ਇਲਾਕਾ ਹੈ ਜਿੱਥੋਂ ਪਾਕਿਸਤਾਨ ਦੇ ਨਸ਼ਾ ਤਸਕਰ ਅਤੇ ਅੱਤਵਾਦੀ ਅਕਸਰ ਭਾਰਤ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਚੌਕਸ BSF ਦੇ ਜਵਾਨ ਹਰ ਵਾਰ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ 'ਚ ਕਾਮਯਾਬ ਰਹੇ ਹਨ।
ਸਰ ਕ੍ਰੀਕ ਭਾਰਤ ਅਤੇ ਪਾਕਿਸਤਾਨ ਵਿਚਾਲੇ 96 ਕਿਲੋਮੀਟਰ ਲੰਬੀ ਸਰਹੱਦ ਹੈ, ਜਿਸ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। BSF ਦੇ ਕਮਾਂਡੋ ਭਾਰਤ ਨੂੰ ਬਾਹਰੀ ਖਤਰਿਆਂ ਤੋਂ ਬਚਾਉਣ ਲਈ ਸਰਹੱਦ 'ਤੇ ਸਖਤ ਨਿਗਰਾਨੀ ਰੱਖਦੇ ਹਨ।
1 ਨਵੰਬਰ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਕੀ ਪਵੇਗਾ ਤੁਹਾਡੇ 'ਤੇ ਅਸਰ
NEXT STORY