ਇੰਦੌਰ— ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਕੈਲਾਸ਼ ਵਿਜੇਵਰਗੀਏ ਦੇ ਬੇਟੇ ਅਤੇ ਵਿਧਾਇਕ ਆਕਾਸ਼ ਵਿਜੇਵਰਗੀਏ ਦਾ ਕੁੱਟਮਾਰ ਕਰਦੇ ਹੋਏ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰ ਰਹੇ ਹਨ। ਇੱਥੇ ਇੰਦੌਰ ਦੇ ਨਿਗਮ ਅਧਿਕਾਰੀਆਂ ਦੀ ਟੀਮ ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ, ਉਨ੍ਹਾਂ ਮਕਾਨਾਂ ਨੂੰ ਤੋੜਨ ਆਈ ਸੀ, ਪਰ ਆਕਾਸ਼ ਵਿਜੇਵਰਗੀਏ ਉਨ੍ਹਾਂ 'ਤੇ ਗੁੱਸੇ ਹੋ ਗਏ। ਵੀਡੀਓ 'ਚ ਆਕਾਸ਼ ਵਿਜੇਵਰਗੀਏ ਇਕ ਬੈਟ ਨਾਲ ਨਿਗਮ ਅਧਿਕਾਰੀ 'ਤੇ ਹਮਲਾ ਕਰਦੇ ਹੋਏ ਦਿੱਸ ਰਹੇ ਹਨ। ਮਕਾਨ ਤੋੜਨ ਪੁੱਜੀ ਟੀਮ ਦਰਮਿਆਨ ਅਤੇ ਵਿਧਾਇਕ ਆਕਾਸ਼ ਵਿਜੇਵਰਗਈ ਦਰਮਿਆਨ ਬਹਿਸ ਹੋਈ ਪਰ ਬਾਅਦ 'ਚ ਗੱਲ ਵਧਦੀ ਗਈ ਅਤੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ।
ਰਾਹੁਲ 'ਤੇ ਕਰ ਚੁਕੇ ਹਨ ਇਤਰਾਜ਼ਯੋਗ ਟਿੱਪਣੀ
ਆਕਾਸ਼ ਕ੍ਰਿਕੇਟ ਬੈਨ ਲੈ ਕੇ ਅਧਿਕਾਰੀਆਂ 'ਤੇ ਹਮਲਾ ਕਰਨ ਪਹੁੰਚ ਗਏ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ। ਇੰਨਾ ਹੀ ਨਹੀਂ ਸਮਰਥਕਾਂ ਨੇ ਵੀ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਕਾਸ਼ ਵਿਜੇਵਰਗਈ ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿ ਚੁਕੇ ਹਨ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਪਹਿਲਾਂ ਤੋਂ ਪੱਪੂ ਸਨ ਪਰ ਹੁਣ ਗਧਿਆਂ ਦੇ ਸਰਤਾਜ਼ ਬਣ ਗਏ ਹਨ। ਉਸ ਸਮੇਂ ਵੀ ਉਨ੍ਹਾਂ ਦੀ ਟਿੱਪਣੀ 'ਤੇ ਕਾਫ਼ੀ ਹੰਗਾਮਾ ਹੋਇਆ ਸੀ।
ਇੰਦੌਰ ਤੋਂ ਹਨ ਵਿਧਾਇਕ
ਆਕਾਸ਼ ਇੰਦੌਰ-3 ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਟਿਕਟ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ। ਕੈਲਾਸ਼ ਵਿਜੇਵਰਗੀਏ ਹੁਣ ਰਾਸ਼ਟਰੀ ਰਾਜਨੀਤੀ 'ਚ ਵੱਡੀ ਭੂਮਿਕਾ ਨਿਭਾ ਰਹੇ ਹਨ ਅਤੇ ਪੱਛਮੀ ਬੰਗਾਲ ਦੇ ਇੰਚਾਰਜ ਹਨ। ਇਹੀ ਕਾਰਨ ਰਿਹਾ ਕਿ ਉਹ ਖੁਦ ਵਿਧਾਨ ਸਭਾ ਚੋਣਾਂ ਨਹੀਂ ਲੜੇ ਪਰ ਉਨ੍ਹਾਂ ਦੀ ਜਗ੍ਹਾ ਬੇਟੇ ਨੇ ਆਪਣੀ ਕਿਸਮਤ ਅਜਮਾਈ।
ਕਾਂਗਰਸ ਦੇ 51 ਸੰਸਦ ਮੈਂਬਰਾਂ ਦੀ ਵੀ ਨਹੀਂ ਮੰਨੇ ਰਾਹੁਲ, ਅਸਤੀਫ਼ਾ ਦੇਣ 'ਤੇ ਅੜੇ
NEXT STORY