ਨੈਸ਼ਨਲ ਡੈਸਕ- 1999 ਦੀ ਕਾਰਗਿਲ ਜੰਗ। ਇਸ ਜੰਗ ’ਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਸਨ। ਪਾਕਿਸਤਾਨੀ ਘੁਸਪੈਠੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਇਹ ਲੜਾਈ ਬਹੁਤ ਦਿਲਚਸਪ ਹੈ, ਜਿਸ ਨੂੰ ਹਰ ਭਾਰਤੀ ਯਾਦ ਕਰਦਾ ਹੈ। ਇਸ ਜੰਗ ’ਚ ਭਾਰਤੀ ਫ਼ੌਜੀਆਂ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਧੂੜ ਚਟਾਈ ਸੀ। ਦਰਅਸਲ ਪਾਕਿਸਤਾਨੀ ਘੁਸਪੈਠੀਏ ਕਾਰਗਿਲ-ਦਰਾਸ ਸੈਕਟਰ ’ਚ ਦਾਖ਼ਲ ਹੋ ਗਏ ਸਨ। ਭਾਰਤੀ ਫ਼ੌਜੀਆਂ ਨੇ ਆਪਣੀ ਜ਼ਮੀਨ ਵਾਪਸ ਲੈਣ ਲਈ ਇਹ ਲੜਾਈ ਬਹੁਤ ਹੀ ਸ਼ਿੱਦਤ ਨਾਲ ਲੜੀ। ਭਾਰਤੀ ਫੌਜ ਨੇ ਕਾਰਗਿਲ ਜੰਗ ਜਿੱਤਣ ਲਈ ਮੁਹਿੰਮ ਸ਼ੁਰੂ ਕੀਤੀ ਸੀ। 26 ਜੁਲਾਈ 1999 ਉਹ ਦਿਨ ਸੀ ਜਦੋਂ ਪਾਕਿਸਤਾਨੀ ਫੌਜ ਨੂੰ ਧੂੜ ਚਟਾਈ ਗਈ ਸੀ ਅਤੇ ਜਿੱਤ ਦਾ ਸਿਹਰਾ ਭਾਰਤ ਦੇ ਸਿਰ ਬੱਝਿਆ ਸੀ। ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਵੀਰ ਜਵਾਨ ਜੋ ਪਹਿਲੀ ਤਨਖ਼ਾਹ ਲੈਣ ਤੋਂ ਪਹਿਲਾਂ ਪਾ ਗਿਆ ਸ਼ਹੀਦੀ, ਅੱਖਾਂ-ਕੰਨ ਤੋਂ ਬਿਨਾਂ ਘਰ ਆਈ ਸੀ ਮ੍ਰਿਤਕ ਦੇਹ
ਇਸ ਦਿਨ ਅਸੀਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਫ਼ੌਜੀਆਂ ਪ੍ਰਤੀ ਆਪਣਾ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਪਾਕਿਸਤਾਨੀ ਫ਼ੌਜ ਵਲੋਂ ਗੈਰ-ਕਾਨੂੰਨੀ ਤੌਰ 'ਤੇ ਜ਼ਬਤ ਕੀਤੀਆਂ ਗਈਆਂ ਚੈਕ ਪੋਸਟਾਂ ਨੂੰ ਵਾਪਸ ਲੈਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਕਾਰਗਿਲ ਯੁੱਧ 3 ਮਈ ਤੋਂ 26 ਜੁਲਾਈ 1999 ਦਰਮਿਆਨ ਚਲਿਆ। ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਕੰਟਰੋਲ ਰੇਖਾ (LOC) 'ਤੇ ਲੜੇ ਗਏ ਭਿਆਨਕ ਯੁੱਧ ਵਿਚ ਭਾਰਤ ਨੇ ਆਪਣੇ ਬਹੁਤ ਸਾਰੇ ਬਹਾਦਰ ਵੀਰ ਸਪੂਤਾਂ ਨੂੰ ਗੁਆ ਦਿੱਤਾ ਸੀ। ਭਾਰਤ ਨੇ ਆਪਣੇ ਸਾਰੇ ਖੇਤਰ ’ਤੇ ਜਿੱਤ ਹਾਸਲ ਕਰ ਲਈ ਸੀ ਅਤੇ ਸਥਿਤੀ ਨੂੰ ਬਹਾਲ ਕਰਨ ਵਿਚ ਮੁੜ ਸਫਲ ਰਿਹਾ ਸੀ।
ਕਿਉਂ ਹੋਇਆ ਸੀ ਭਾਰਤ-ਪਾਕਿਸਤਾਨ ਵਿਚਾਲੇ ਯੁੱਧ
ਕਾਰਗਿਲ ਯੁੱਧ ਸਾਲ 1999 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਿਆ ਗਿਆ ਸੀ। ਖੂਨ ਜਮ੍ਹਾਂ ਦੇਣ ਵਾਲੀ ਠੰਡ ਵਿਚ ਲੜੀ ਗਈ ਲੜਾਈ ਬਹੁਤ ਸਾਰੇ ਫ਼ੌਜੀਆਂ ਦੀ ਮਹਾਨ ਕੁਰਬਾਨੀ ਨਾਲ ਖ਼ਤਮ ਹੋਈ ਸੀ। ਕਾਰਗਿਲ ਮੂਲ ਰੂਪ ਤੋਂ ਲੱਦਾਖ ਵਿਚ ਪੈਂਦਾ ਹੈ। ਦਰਅਸਲ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ 'ਤੇ ਪਾਕਿਸਤਾਨੀ ਫ਼ੌਜੀਆਂ ਨੇ ਕਬਜ਼ਾ ਕਰ ਲਿਆ ਸੀ। ਕੰਟਰੋਲ ਰੇਖਾ ਰਾਹੀਂ ਘੁਸਪੈਠ ਦੀ ਸਾਜ਼ਿਸ਼ ਰਚੀ ਗਈ ਸੀ। ਇਹ ਜੰਗ ਭਾਰਤੀ ਕੰਟਰੋਲ ਰੇਖਾ ਤੋਂ ਪਾਕਿਸਤਾਨੀ ਫੌਜਾਂ ਨੂੰ ਹਟਾਉਣ ਲਈ ਲੜੀ ਗਈ ਸੀ, ਜਿਸ ਵਿਚ ਭਾਰਤ ਜੇਤੂ ਹੋਇਆ ਸੀ।
ਇਹ ਵੀ ਪੜ੍ਹੋ- ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟਵੀਟ ਕਰ ਬਹਾਦਰ ਵੀਰ ਫ਼ੌਜੀਆਂ ਨੂੰ ਕੀਤਾ ਸਲਾਮ
ਆਪਰੇਸ਼ਨ ਵਿਜੇ ਤੋਂ ਪਾਕਿਸਤਾਨੀਆਂ ਦੇ ਦੰਦ ਖੱਟੇ ਹੋਏ ਸਨ-
1999 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਾਰਗਿਲ ਯੁੱਧ ਦਾ ਕੋਡ ਨਾਮ ਸੀ ‘ਆਪਰੇਸ਼ਨ ਵਿਜੇ’। ਇਸ ਜੰਗ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ ਆਪਣੀ ਹੱਦ ਦੱਸ ਦਿੱਤੀ ਸੀ।
18,000 ਫੁੱਟ ਦੀ ਉੱਚਾਈ, ਭਿਆਨਕ ਜੰਗ ਅਤੇ ਫਿਰ ਪੂਰਾ ਹੋਇਆ ਮਿਸ਼ਨ ‘ਵਿਜੇ’
ਭਾਰਤੀ ਫੌਜ ਦੇ ਬਹਾਦਰ ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਤਿਰੰਗਾ ਲਹਿਰਾ ਕੇ ਆਪਰੇਸ਼ਨ ਵਿਜੇ ਦਾ ਇਤਿਹਾਸ ਰਚਿਆ। ਕਾਰਗਿਲ ਦੀ ਲੜਾਈ ਬੇਹੱਦ ਖ਼ਤਰਨਾਕ ਸਾਬਤ ਹੋਈ। ਇਹ ਆਪਣੀ ਤਰ੍ਹਾਂ ਦੀ ਵੱਖਰੀ ਲੜਾਈ ਸੀ। ਭਾਰਤ ਨੇ ਇੰਨੇ ਮੁਸ਼ਕਲ ਹਾਲਾਤਾਂ ’ਚ ਲੜਾਈ ਇਕ ਅਰਸੇ ਬਾਅਦ ਲੜੀ ਸੀ।
ਇਹ ਵੀ ਪੜ੍ਹੋ- ਕਾਰਗਿਲ ਵਿਜੇ ਦਿਵਸ ਦੇਸ਼ ਦੇ ਗੌਰਵ ਦਾ ਪ੍ਰਤੀਕ, PM ਮੋਦੀ ਨੇ ਸ਼ਹੀਦਾਂ ਨੂੰ ਕੀਤਾ ਨਮਨ
ਸ਼ਿਮਲਾ ਸਮਝੌਤੇ ਮਗਰੋਂ ਵੀ ਹੋਈ ਜੰਗ
ਕਾਰਗਿਲਯੁੱਧ ਦੌਰਾਨ 527 ਭਾਰਤੀ ਜਵਾਨ ਸ਼ਹੀਦ ਹੋਏ ਸਨ। ਸ਼ਿਮਲਾ ਸਮਝੌਤੇ ਤਹਿਤ ਦੋਵੇਂ ਦੇਸ਼ ਠੰਡ ਦੌਰਾਨ ਮੋਹਰੀ ਚੌਕੀਆਂ ਤੋਂ ਆਪਣੀਆਂ ਫ਼ੌਜਾਂ ਨੂੰ ਹਟਾ ਲੈਂਦੇ ਹਨ ਪਰ ਪਾਕਿਸਤਾਨ ਨੇ ਇਸ ਸਮਝੌਤੇ ਦਾ ਗਲਤ ਫਾਇਦ ਚੁੱਕਦੇ ਹੋਏ ਭਾਰਤ ਦੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਇਸ ਦਾ ਪਤਾ ਲੱਗਣ ’ਤੇ ਭਾਰਤੀ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ।
ਕਈ ਬਹਾਦਰ ਵੀਰਾਂ ਨੇ ਦਿੱਤੀ ਆਪਣੀ ਜਾਨ
ਕਰੀਬ ਦੋ ਮਹੀਨੇ ਤੋਂ ਵੱਧ ਸਮੇਂ ਚੱਲੇ ਕਾਰਗਿਲ ਯੁੱਧ ’ਚ ਅਨੁਮਾਨਤ 527 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ, ਜਦਕਿ 1300 ਤੋਂ ਵੱਧ ਜ਼ਖਮੀ ਹੋਏ ਸਨ। 14 ਜੁਲਾਈ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਰੇਸ਼ਨ ਵਿਜੇ ਦੀ ਸਫ਼ਲਤਾ ਦੀ ਗੱਲ ਆਖੀ ਸੀ। 26 ਜੁਲਾਈ ਨੂੰ ਜੰਗ ਖ਼ਤਮ ਦਾ ਐਲਾਨ ਹੋ ਗਿਆ, ਕਿਉਂਕਿ ਭਾਰਤ ਇਹ ਜੰਗ ਜਿੱਤ ਚੁੱਕਾ ਸੀ।
ਇਹ ਵੀ ਪੜ੍ਹੋ- ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ
ਛੱਤਸੀਗੜ੍ਹ : ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 5 ਲੱਖ ਦਾ ਇਨਾਮੀ ਨਕਸਲੀ ਢੇਰ
NEXT STORY