ਦੰਤੇਵਾੜਾ (ਵਾਰਤਾ)- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਅੱਜ ਯਾਨੀ ਮੰਗਲਵਾਰ ਹੋਏ ਮੁਕਾਬਲੇ 'ਚ ਇਕ ਮਾਓਵਾਦੀ ਮਾਰਿਆ ਗਿਆ ਹੈ। ਸਰਚਿੰਗ 'ਤੇ ਨਿਕਲੇ ਜ਼ਿਲ੍ਹਾ ਰਿਜ਼ਰਵ ਪੁਲਸ ਫ਼ੋਰਸ ਦੇ ਜਵਾਨਾਂ ਨੇ 5 ਲੱਖ ਦੇ ਇਨਾਮੀ ਮਾਓਵਾਦੀ ਨੂੰ ਮਾਰ ਸੁੱਟਿਆ ਹੈ। ਮਾਰੇ ਗਏ ਨਕਸਲੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਸ ਸੁਪਰਡੈਂਟ ਸਿਧਾਰਥ ਤਿਵਾੜੀ ਮੁਕਾਬਲੇ 'ਚ ਮਾਰੇ ਗਏ ਨਕਸਲੀ ਦਾ ਨਾਮ ਬੁਧਰਾਮ ਮਰਕਾਮ ਦੱਸਿਆ ਜਾ ਰਿਹਾ ਹੈ।
ਪੁਲਸ ਅਨੁਸਾਰ ਬੁਧਰਾਮ ਖੇਤਰ 'ਚ ਹੋਈਆਂ ਕਈ ਵੱਡੀਆਂ ਨਕਸਲੀ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ। ਉਸ 'ਤੇ ਦੰਤੇਵਾੜਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ 15 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਟੇਕਲਿਆਣ ਥਾਣਾ ਖੇਤਰ ਦੇ ਜੰਗਲਾਂ 'ਚ ਕਈ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਪੁਲਸ ਨੂੰ ਮਿਲ ਸੀ, ਜਿਸ ਦੇ ਆਧਾਰ 'ਤੇ ਸੋਮਵਾਰ ਰਾਤ ਦੰਤੇਵਾੜਾ ਜ਼ਿਲ੍ਹਾ ਰਿਜ਼ਰਵ ਪੁਲਸ ਦੇ ਜਵਾਨ ਸਰਚਿੰਗ ਆਪਰੇਸ਼ਨ 'ਤੇ ਨਿਕਲੇ ਸਨ। ਜਵਾਨਾਂ ਦੀ ਟੀਮ ਜਦੋਂ ਅੱਜ ਵਾਪਸੀ 'ਚ ਰਾਮੇਟਾ ਦੇ ਜੰਗਲ 'ਚ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਬੈਠੇ ਨਕਸਲੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼੍ਰੀ ਤਿਵਾੜੀ ਨੇ ਦੱਸਿਆ ਕਿ ਮੌਕੇ 'ਤੇ ਭਾਰੀ ਮਾਤਰਾ 'ਚ ਨਕਸਲੀ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਮੁਕਾਬਲੇ 'ਚ ਮਾਰਿਆ ਗਿਆ ਨਕਸਲੀ ਬੁਧਰਾਮ ਮਰਕਾਮ ਕਟੇਕਲਿਆਣ ਏਰੀਆ ਕਮੇਟੀ 'ਚ ਸਰਗਰਮ ਸਨ। ਜਵਾਨ ਹੁਣ ਵੀ ਮੌਕੇ 'ਤੇ ਮੌਜੂਦ ਹਨ ਅਤੇ ਸਰਚ ਆਪਰੇਸ਼ਨ ਜਾਰੀ ਹੈ।
ED ਦੀ ਕਾਰਵਾਈ ਨੂੰ ਲੈ ਕੇ ਰਾਹੁਲ ਅਤੇ ਕਈ ਕਾਂਗਰਸ ਨੇਤਾਵਾਂ ਨੇ ਦਿੱਤਾ ਧਰਨਾ, ਹਿਰਾਸਤ 'ਚ ਲਏ ਗਏ
NEXT STORY