ਕਰਨਾਲ—ਹਰਿਆਣਾ 'ਚ ਅਣਪਛਾਤੇ ਬਦਮਾਸ਼ਾਂ ਨੇ ਦਿਲ ਦਿਲਾ ਦੇਣ ਵਾਲੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕਰਨਾਲ ਦੇ ਆਈ. ਟੀ. ਆਈ. ਚੌਕ ਸਥਿਤ ਅੰਮ੍ਰਿਤਧਾਰਾ ਮਾਈ ਹਸਪਤਾਲ ਦੇ ਸੰਚਾਲਕ ਡਾ. ਰਾਜੀਵ ਗੁਪਤਾ ਨੂੰ 3 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ, ਜਦੋਂ ਉਹ ਸੈਕਟਰ-16 ਹੁੱਡਾ ਗਰਾਊਂਡ ਰਸਤੇ ਤੋਂ ਹਸਪਤਾਲ ਜਾ ਰਹੇ ਸਨ।
ਡਾ. ਰਾਜੀਵ ਗੁਪਤਾ ਨੂੰ ਜ਼ਖਮੀ ਹਾਲਤ ’ਚ 2 ਨੌਜਵਾਨਾਂ ਅਤੇ ਡਰਾਈਵਰ ਨੇ ਅੰਮ੍ਰਿਤਧਾਰਾ ਮਾਈ ਹਸਪਤਾਲ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਡਾ. ਰਾਜੀਵ ਗੁਪਤਾ ਦੇ ਡਰਾਈਵਰ ਸਾਹਿਲ ਦੀ ਸ਼ਿਕਾਇਤ ’ਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਥੇ ਹੀ ਡਾ. ਰਾਜੀਵ ਗੁਪਤਾ ’ਤੇ ਹੋਏ ਹਮਲੇ ਤੋਂ ਬਾਅਦ ਜ਼ਿਲੇ ਦੇ ਸਾਰੇ ਡਾਕਟਰ ਹੜਤਾਲ ’ਤੇ ਚਲੇ ਗਏ ਹਨ ਅਤੇ ਉਨ੍ਹਾਂ ਨੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਉੱਤਰ ਭਾਰਤ 'ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ
NEXT STORY