ਕਰਨਾਲ— ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ, ਸਜ-ਧਜ ਕੇ ਬੈਠੀ ਲਾੜੀ ਸਮੇਤ ਉਸ ਦੇ ਪਰਿਵਾਰ ਵਾਲੇ ਬਰਾਤ ਆਉਣ ਦੀ ਉਡੀਕ ਕਰ ਰਹੇ ਸਨ ਪਰ ਉਨ੍ਹਾਂ ਦੀ ਇਹ ਉਡੀਕ ਖਤਮ ਨਹੀਂ ਹੋਈ। ਇਸ ਦੇ ਪਿੱਛੇ ਦੀ ਵਜ੍ਹਾ ਨਾ ਲਾੜਾ ਆਇਆ ਅਤੇ ਨਾ ਹੀ ਬਰਾਤੀ ਆਏ। ਲਾੜੀ ਸਮੇਤ ਉਸ ਦੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਬਰਾਤ ਨਾ ਆਉਣ ਨਾਲ ਵਿਆਹ ਨੂੰ ਲੈ ਕੇ ਕੀਤੀਆਂ ਗਈਆਂ ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ।
ਦਰਅਸਲ ਕਰਨਾਲ ਦੇ ਹਨੂੰਮਾਨ ਕਾਲੋਨੀ ਦੀ ਰਹਿਣ ਵਾਲੀ ਕੁੜੀ ਦਾ ਵਿਆਹ ਵਿਕਾਸ ਨਗਰ ਦੇ ਰਹਿਣ ਵਾਲੇ ਮੁੰਡੇ ਨਾਲ ਤੈਅ ਹੋਇਆ ਸੀ। ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ। ਲਾੜੀ ਵਿਆਹ ਦੇ ਜੋੜੇ ’ਚ ਬਰਾਤ ਦੀ ਉਡੀਕ ਕਰ ਰਹੀ ਸੀ ਪਰ ਮੁੰਡੇ ਵਾਲੇ ਕੁੜੀ ਦੇ ਘਰ ਬਰਾਤ ਲੈ ਕੇ ਨਹੀਂ ਪੁੱਜੇ। ਮੁੰਡੇ ਵਾਲੇ ਬਰਾਤ ਲੈ ਕੇ ਇਸ ਲਈ ਕੁੜੀ ਦੇ ਘਰ ਨਹੀਂ ਪੁੱਜੇ, ਕਿਉਂਕਿ ਉਨ੍ਹਾਂ ਨੂੰ ਦਾਜ ’ਚ ਵੱਡੀ ਗੱਡੀ ਨਹੀਂ ਮਿਲੀ।
ਓਧਰ ਲਾੜੀ ਪੱਖ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਮੁੰਡੇ ਵਾਲੇ ਵੱਡੀ ਗੱਡੀ ਦੀ ਮੰਗ ਕਰ ਰਹੇ ਸਨ, ਉਨ੍ਹਾਂ ਨੂੰ ਉਹ ਛੋਟੀ ਗੱਡੀ ਦੇਣ ਲਈ ਤਿਆਰ ਹੋ ਗਏ ਸਨ ਪਰ ਵਿਆਹ ਵਾਲੇ ਦਿਨ ਉਨ੍ਹਾਂ ਨੇ ਬਰਾਤ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਵਿਆਹ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਫ਼ਿਲਹਾਲ ਪਰਿਵਾਰ ਨੇ ਪੁਲਸ ’ਚ ਸ਼ਿਕਾਇਤ ਵੀ ਦਿੱਤੀ ਹੈ। ਜਿਸ ਘਰ ’ਚੋਂ ਧੀ ਨੂੰ ਵਿਦਾ ਕਰਨ ਤਿਆਰੀਆਂ ਹੋ ਰਹੀਆਂ ਸਨ ਅਤੇ ਸ਼ਹਿਨਾਈਆਂ ਵੱਜਣੀਆਂ ਸਨ, ਉਹ ਖੁਸ਼ੀ ਅਧੂਰੀ ਰਹਿ ਗਈ।
‘ਮੋਕਸ਼ ਦੇ ਦਰੱਖ਼ਤ’ ਦੀ ਪੇਂਟਿੰਗ, ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ ਹੋਇਆ ਨਾਂ
NEXT STORY