ਬੇਂਗਲੁਰੂ - ਕਰਨਾਟਕ ਸਟੇਟ ਆਫ ਬੋਰਡ ਨੇ ਦਰਗਾਹਾਂ ਅਤੇ ਮਸਜਿਦਾਂ ਵਿਚ ਚੱਲਣ ਵਾਲੇ ਲਾਊਡ ਸਪੀਕਰਾਂ ਨੂੰ ਲੈ ਕੇ ਸਰਕੁਲਰ ਜਾਰੀ ਕੀਤਾ ਹੈ। ਇਸ ਮੁਤਾਬਕ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਦਿਨ ਵਿਚ ਲਾਊਡ ਸਪੀਕਰ ਦੀ ਆਵਾਜ਼ ਏਅਰ ਕੁਆਲਿਟੀ ਦੇ ਪੱਧਰ ਮੁਤਾਬਕ ਤੈਅ ਹੋਵੇ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ
ਅਸਲ ਵਿਚ ਆਵਾਜ਼ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਰਨਾਟਕ ਸਟੇਟ ਵਕਫ ਬੋਰਡ ਨੇ ਇਹ ਫੈਸਲਾ ਲਿਆ ਹੈ। ਸਰਕੁਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਲਤ, ਜੂਮਾ ਕੁਤਬਾ, ਬਿਆਨ ਅਤੇ ਹੋਰਨਾਂ ਧਾਰਮਿਕ ਪ੍ਰੋਗਰਾਮਾਂ ਦੌਰਾਨ ਮਸਜਿਦ ਵਿਚ ਮੌਜੂਦ ਲਾਊਡ ਸਪੀਕਰ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਸਜਿਦ ਦੇ ਨੇੜੇ-ਤੇੜੇ ਜ਼ਿਆਦਾ ਆਵਾਜ਼ ਵਾਲੇ ਪਟਾਕਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਰਾਬ, ਨਗਦੀ ਤੇ ਨਸ਼ੇ... ਚੋਣ ਸੂਬਿਆਂ 'ਚ ਚੋਣ ਕਮਿਸ਼ਨ ਦੀ ਟੀਮ ਨੇ ਜ਼ਬਤ ਕੀਤਾ 331 ਕਰੋੜ ਦਾ ਸਾਮਾਨ
NEXT STORY