ਬੈਂਗਲੁਰੂ- ਕਰਨਾਟਕ 'ਚ ਬੈਂਗਲੁਰੂ ਦੇ ਬਾਹਰੀ ਇਲਾਕੇ ਅਨੇਕਲ ਕਸਬੇ 'ਚ ਸ਼ੁੱਕਰਵਾਰ ਸਵੇਰੇ ਇਕ ਸਕੂਲ ਭਵਨ ਦੀ ਉਸਾਰੀ ਲਈ ਬਣਾਏ ਗਏ ਅਸਥਾਈ ਢਾਂਚੇ ਦੇ ਢਹਿ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਮੱਥੇ 'ਤੇ ਤਿਲਕ, ਮਿੱਠੀ ਮੁਸਕਾਨ, ਰਾਮ ਲੱਲਾ ਦੀ ਪਹਿਲੀ ਪੂਰਨ ਤਸਵੀਰ ਦੇ ਕਰੋ ਦਰਸ਼ਨ
ਪੁਲਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਸਕੂਲ ਦੇ ਵਿਹੜੇ 'ਚ ਨਿਰਮਾਣ ਲਈ ਬਣਾਇਆ ਗਿਆ ਅਸਥਾਈ ਢਾਂਚਾ ਢਹਿ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਕਰਮੀਆਂ ਨਾਲ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ। ਉਨ੍ਹਾਂ ਨੇ ਮਲਬੇ 'ਚ ਦੱਬੇ ਜ਼ਖ਼ਮੀਆਂ ਨੂੰ ਕੱਢ ਕੇ ਨੇੜੇ ਦੇ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਘੱਟੋ-ਘੱਟ 13 ਲੋਕ ਜ਼ਖ਼ਮੀ ਹੋਏ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਲਾਲੂ ਪ੍ਰਸਾਦ ਤੇ ਉਨ੍ਹਾਂ ਦੇ ਪੁੱਤ ਤੇਜਸਵੀ ਯਾਦਵ ਨੂੰ ਮੁੜ ਜਾਰੀ ਕੀਤਾ ਸੰਮਨ
NEXT STORY