ਬੈਂਗਲੁਰੂ- ਕਰਨਾਟਕ ਵਿਚ ਕਾਂਗਰਸ ਸਰਕਾਰ ਨੇ ਸ਼ਨੀਵਾਰ ਨੂੰ 24 ਮੰਤਰੀਆਂ ਨੂੰ ਸ਼ਾਮਲ ਕਰ ਕੇ ਆਪਣੇ ਕੈਬਨਿਟ ਦਾ ਵਿਸਥਾਰ ਕੀਤਾ। ਇਸ ਦੇ ਨਾਲ ਹੀ ਸੂਬੇ ਵਿਚ ਪਾਰਟੀ ਦੇ ਸੱਤਾ 'ਚ ਆਉਣ ਦੇ ਇਕ ਹਫ਼ਤੇ ਬਾਅਦ ਕੈਬਨਿਟ ਦੇ ਸਾਰੇ 34 ਮੰਤਰੀ ਅਹੁਦਿਆਂ ਨੂੰ ਭਰ ਦਿੱਤਾ ਗਿਆ ਹੈ। ਰਾਜਪਾਲ ਥਾਵਰਚੰਦ ਗਹਿਲੋਤ ਨੇ ਇਨ੍ਹਾਂ 24 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਮੰਤਰੀਆਂ ਵਿਚ 23 ਵਿਧਾਇਕਾਂ ਤੋਂ ਇਲਾਵਾ ਐੱਨ. ਐੱਸ. ਬੋਸਰਾਜੂ ਸ਼ਾਮਲ ਹਨ, ਜਿਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਲ ਕਰ ਕੇ ਕਾਂਗਰਸ ਆਲਾਕਮਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਬੋਸਰਾਜੂ ਨਾ ਤਾਂ ਵਿਧਾਨ ਪਰੀਸ਼ਦ ਅਤੇ ਨਾ ਹੀ ਵਿਧਾਨ ਸਭਾ ਦੇ ਮੈਂਬਰ ਹਨ। ਕਾਂਗਰਸ ਦੇ ਇਕ ਨੇਤਾ ਨੇ ਕਿਹਾ ਕਿ ਵਿਧਾਨ ਸਭਾ ਅਤੇ ਵਿਧਾਨ ਪਰੀਸ਼ਦ ਦੇ ਸਾਬਕਾ ਮੈਂਬਰ ਬੋਸਰਾਜੂ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਹਨ। ਰਾਏਚੂਰ ਦੇ ਰਹਿਣ ਵਾਲੇ ਬੋਸਰਾਜੂ ਇਕ ਵਚਨਬੱਧ ਕਾਂਗਰਸ ਵਰਕਰ ਹਨ। ਉਨ੍ਹਾਂ ਦੇ ਨਾਂ ਨੂੰ ਕਾਂਗਰਸ ਆਲਾਕਮਾਨ ਨੇ ਕੱਲ ਮਨਜ਼ੂਰੀ ਦਿੱਤੀ ਸੀ। ਦੱਸ ਦੇਈਏ ਕਿ ਮੁੱਖ ਮੰਤਰੀ ਸਿੱਧਰਮਈਆ ਅਤੇ ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਸਮੇਤ 10 ਮੰਤਰੀਆਂ ਨੂੰ 20 ਮਈ ਨੂੰ ਸਹੁੰ ਚੁਕਾਈ ਗਈ ਸੀ।
ਕੇਜਰੀਵਾਲ ਨੇ ਤੇਲੰਗਾਨਾ ਦੇ CM ਚੰਦਰਸ਼ੇਖਰ ਨਾਲ ਕੀਤੀ ਮੁਲਾਕਾਤ, ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਮੰਗਿਆ ਸਮਰਥਨ
NEXT STORY