ਚੇਨਈ— ਡੀ. ਐੱਮ. ਕੇ. ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਐੱਮ. ਕਰੁਣਾਨਿਧੀ ਦੇ ਬੀਮਾਰ ਹੋਣ ਅਤੇ ਹਸਪਤਾਲ 'ਚ ਦਾਖਲ ਹੋਣ ਦਾ ਸਦਮਾ ਨਾ ਸਹਿ ਸਕਣ ਕਾਰਨ 21 ਪਾਰਟੀ ਵਰਕਰਾਂ ਦੀ ਮੌਤ ਹੋ ਚੁੱਕੀ ਹੈ। ਡੀ. ਐੱਮ. ਕੇ. ਦੇ ਕਾਰਜਕਾਰੀ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਬੁੱਧਵਾਰ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 94 ਸਾਲਾ ਕਰੁਣਾਨਿਧੀ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਕੋਈ ਵੀ ਸਖ਼ਤ ਕਦਮ ਨਾ ਚੁੱਕਣ। ਉਨ੍ਹਾਂ ਉਕਤ ਪਾਰਟੀ ਵਰਕਰਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਮਾਰੇ ਗਏ 21 ਵਰਕਰਾਂ ਦੀ ਪਛਾਣ ਨਹੀਂ ਦੱਸੀ।
ਖਹਿਰਾ ਦੀ ਰੈਲੀ ਭੰਗ ਕਰਨ ਲਈ ਕੇਜਰੀਵਾਲ ਦੀ ਤਗੜੀ ਚਾਲ!
NEXT STORY