ਨੈਸ਼ਨਲ ਡੈਸਕ: ਕਸ਼ਮੀਰ ’ਚ ਸੁਰੱਖਿਆ ਫੋਰਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਤੰਗਧਾਰ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ ਨੂੰ ਨਾਕਾਮ ਕੀਤਾ ਗਿਆ ਹੈ। ਇਸ ਦੌਰਾਨ ਹਥਿਆਰ, ਗੋਲਾ ਬਾਰੂਦ, ਦਵਾਈਆਂ ਦੇ ਨਾਲ ਹੈਰੋਇਨ ਦੇ ਛੇ ਪੈਕੇਟ ਮਿਲੇ ਹਨ। ਇਸ ਹੈਰੋਇਨ ਦੀ ਬਾਜ਼ਾਰ ’ਚ ਕੀਮਤ ਕਰੀਬ 30 ਕਰੋੜ ਰੁਪਏ ਹੈ।
ਦੱਸ ਦੇਈਏ ਕਿ ਖੁਫੀਆ ਇਨਪੁੱਟ ਦੇ ਆਧਾਰ ’ਤੇ ਕੁਪਵਾੜਾ ਪੁਲਸ ਨੇ ਸੈਨਾ ਦੀ 7-ਆਰ.ਆਰ. (ਰਾਸ਼ਟਰੀ ਰਾਈਫਲਸ) ਅਤੇ ਬੀ.ਐੱਸ.ਐੱਫ. ਦੀ 87 ਬਟਾਲੀਅਨ ਦੇ ਨਾਲ ਮੁਹਿੰਮ ਚਲਾਈ। ਇਸ ਦੌਰਾਨ ਤੰਗਧਾਰ ਇਲਾਕ ’ਚ ਇਕ ਏ ਕੇ-47 ਰਾਈਫਲਸ, ਦੋ ਗ੍ਰੇਨੇਡ, ਹੈਰੋਇਨ ਦੇ ਛੇ ਪੈਕੇਟਾਂ ਦੇ ਨਾਲ ਹੋਰ ਵੀ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਬਰਾਮਦ ਹੈਰੋਇਨ ਦੀ ਬਾਜ਼ਾਰ ਦੀ ਕੀਮਤ ਕਰੀਬ 30 ਕਰੋੜ ਰੁਪਏ ਹੈ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
ਫੜੇ ਗਏ ਲੋਕਾਂ ਦੇ ਕੋਲੋਂ ਲਗਭਗ 45 ਕਰੋੜ ਰੁਪਏ ਮੁੱਲ ਦੀ ਨੌ ਕਿਲੋ ਹੈਰੋਇਨ, ਨਕਦੀ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ। ਇਨ੍ਹਾਂ ਦੇ ਨਾਲ ਦੱਸ ਚੀਨ ’ਚ ਬਣੇ ਗ੍ਰੇਨੇਡ, ਚਾਰ ਪਿਸਤੌਲਾਂ, ਚਾਰ ਮੈਗਜ਼ੀਨ ਤੇ 20 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਮੋਡੀਊਲ ’ਚ ਕਸ਼ਮੀਰ ਦੇ ਨਾਲ ਹੀ ਪੰਜਾਬ ਦੇ ਲੋਕ ਵੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਬੀਤੇ ਹਫ਼ਤੇ ਕਸ਼ਮੀਰ ਸੰਭਾਗ ’ਚ ਸੀਮਾ ਪਾਰ ਤੋਂ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਫੜ ਕੇ ਸੁਰੱਖਿਆ ਫੋਰਸਾਂ ਨੇ ਬਾਰਾਮੁਲਾ ਜ਼ਿਲੇ ਦੇ ਉੜੀ ’ਚ ਨਾਰਕੋ ਟੇਰਰ ਮਡਿਊਲ ਨੂੰ ਬੇਨਕਾਬ ਕੀਤਾ ਸੀ। ਇਸ ਮਾਮਲੇ ’ਚ ਅੱਤਵਾਦੀਆਂ ਦੇ 10 ਮਦਦਗਾਰ ਵੀ ਫੜੇ ਗਏ ਸਨ।
ਮਹਾਰਾਸ਼ਟਰ ’ਚ ਡੈਲਟਾ ਪਲੱਸ ਵੇਰੀਐਂਟ ਨਾਲ ਪਹਿਲੀ ਮੌਤ ਨੇ ਵਧਾਈ ਸਰਕਾਰ ਦੀ ਚਿੰਤਾ
NEXT STORY