ਜੰਮੂ (ਬਲਰਾਮ)— ਕਠੂਆ ਜਬਰ-ਜ਼ਨਾਹ ਕੇਸ ਵਿਚ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ, ਜਿਸ ਨਾਲ ਇਸ ਮਾਮਲੇ ਦੀ ਗੁੱਥੀ ਸੁਲਝਣ ਦੀ ਥਾਂ ਹੋਰ ਉਲਝਦੀ ਜਾ ਰਹੀ ਹੈ। ਜੰਮੂ-ਕਸ਼ਮੀਰ ਪੁਲਸ ਦੀ ਕ੍ਰਾਈਮ ਬ੍ਰਾਂਚ ਵਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਹੈ ਪਰ ਸ਼ੁੱਕਰਵਾਰ ਨੂੰ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉਜਾਗਰ ਹੋਈ ਪੀੜਤ ਬੱਚੀ ਦੀ ਪੋਸਟਮਾਰਟਮ ਰਿਪੋਰਟ ਨੇ ਇਸ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਇਸ ਦਰਮਿਆਨ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਮੀਡੀਆ ਰਿਪੋਰਟ ਵਿਚ ਆਈ ਬੱਚੀ ਨਾਲ ਜਬਰ-ਜ਼ਨਾਹ ਹੋਣ ਦੀ ਗੱਲ ਸਹੀ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੱਚੀ ਨਾਲ ਜਬਰ-ਜ਼ਨਾਹ ਹੋਣਾ ਤਾਂ ਸੰਭਵ ਹੈ। ਹੁਣ ਜਿਸ ਤਰ੍ਹਾਂ ਇਸ ਮਾਮਲੇ ਨੂੰ ਵਾਰ-ਵਾਰ ਗੈਂਗਰੇਪ ਦਾ ਨਾਂ ਦੇ ਕੇ ਉਲਝਾਉਣ ਦਾ ਯਤਨ ਕੀਤਾ ਗਿਆ ਹੈ, ਬੱਚੀ ਦੇ ਪੋਸਟਮਾਰਟਮ ਵਿਚ ਉਸ ਤਰ੍ਹਾਂ ਦੇ ਤੱਥ ਨਹੀਂ ਮਿਲੇ ਹਨ ਅਤੇ ਗੈਂਗਰੇਪ ਦੀ ਗੱਲ ਝੂਠੀ ਹੈ।
ਸੂਤਰਾਂ ਮੁਤਾਬਕ ਚਾਰਜਸ਼ੀਟ ਵਿਚ ਜੋ ਤੱਥ ਪੇਸ਼ ਕੀਤੇ ਗਏ ਸਨ, ਉਨ੍ਹਾਂ ਵਿਚ ਸ਼ੁਰੂ ਤੋਂ ਹੀ ਟਕਰਾਅ ਰਿਹਾ। ਦੋਸ਼ੀਆਂ ਨੂੰ ਜਦੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਪਹਿਲੇ ਹੀ ਦਿਨ ਆਪਣੇ ਨਾਰਕੋ ਟੈਸਟ ਦੀ ਮੰਗ ਕਰ ਕੇ ਖੁਦ ਨੂੰ ਨਿਰਦੋਸ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ।
ਕ੍ਰਾਈਮ ਬ੍ਰਾਂਚ ਵਲੋਂ ਬੱਚੀ ਨਾਲ ਰਸਾਨਾ ਪਿੰਡ ਦੇ ਮੰਦਰ ਵਿਚ ਗੈਂਗਰੇਪ ਕੀਤੇ ਜਾਣ ਦਾ ਦਾਅਵਾ ਕਰਨ ਤੋਂ ਬਾਅਦ ਜਿਥੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ, ਉਥੇ ਹੀ ਸੰਯੁਕਤ ਰਾਸ਼ਟਰ ਵਿਚ ਮਾਮਲਾ ਜਾਣ ਤੋਂ ਬਾਅਦ ਭਾਜਪਾ ਨੂੰ 2 ਮੰਤਰੀਆਂ ਦੀ ਛੁੱਟੀ ਕਰਨ ਲਈ ਮਜਬੂਰ ਹੋਣਾ ਪਿਆ।
ਅੱਜ ਕੁਝ ਮੀਡੀਆ ਰਿਪੋਰਟਾਂ ਵਿਚ ਬੱਚੀ ਦੀ ਪੋਸਟਮਾਰਟਮ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਗਿਆ ਕਿ ਬੱਚੀ ਨਾਲ ਜਬਰ-ਜ਼ਨਾਹ ਹੋਇਆ ਹੀ ਨਹੀਂ ਹੈ। ਹਾਲਾਂਕਿ ਇਨ੍ਹਾਂ ਰਿਪੋਰਟਾਂ ਵਿਚ ਵੀ ਬੱਚੀ ਦੀ ਵਰਜੀਨਿਟੀ ਭੰਗ ਹੋਣ ਦੀ ਗੱਲ ਕਹੀ ਗਈ ਹੈ ਪਰ ਇਹ ਖੇਡਣ, ਘੋੜ ਸਵਾਰੀ ਆਦਿ ਹੋਰ ਕਾਰਨਾਂ ਕਰ ਕੇ ਵੀ ਭੰਗ ਹੋ ਸਕਦੀ ਹੈ।
ਹੀਰਾ ਵਪਾਰੀ ਨੇ ਪੂਰੇ ਪਰਿਵਾਰ ਨਾਲ ਕੀਤਾ ਭਿਖਸ਼ੂ ਬਣਨ ਦਾ ਫੈਸਲਾ
NEXT STORY