ਇੰਡੀਅਨ ਵੇਲਸ- ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲੋਸ ਅਲਕਾਰਾਜ਼ ਨੇ ਆਪਣੀ ਜਿੱਤ ਦਾ ਸਿਲਸਿਲਾ 16 ਮੈਚਾਂ ਤੱਕ ਵਧਾਇਆ ਅਤੇ ਵੀਰਵਾਰ ਨੂੰ ਬੀ. ਐੱਨ. ਪੀ. ਪਰੀਬਾ ਓਪਨ ’ਚ ਲਗਾਤਾਰ 5ਵੇਂ ਇੰਡੀਅਨ ਵੇਲਸ ਸੈਮੀਫਾਈਨਲ ’ਚ ਪਹੁੰਚਿਆ। ਟਾਪ ਸੀਡ ਖਿਡਾਰੀ ਨੇ ਕੈਮਰਨ ਨੌਰੀ ਖਿਲਾਫ 6-3, 6-4 ਨਾਲ ਜਿੱਤ ਹਾਸਲ ਕੀਤੀ, ਜਿਸ ਨਾਲ ਉਸ ਨੇ ਬ੍ਰਿਟੇਨ ਦੇ ਖਿਡਾਰੀ ਤੋਂ ਬਦਲਾ ਲੈ ਲਿਆ, ਜਿਸ ਨੇ ਉਸ ਨੂੰ ਪਿਛਲੇ ਨਵੰਬਰ ’ਚ ਪੈਰਿਸ ’ਚ ਹਰਾਇਆ ਸੀ।
ਅਲਕਾਰਾਜ ਨੇ ਨੌਰੀ ਬਾਰੇ ਕਿਹਾ,‘‘ਮੈਨੂੰ ਉਸ ਦੇ ਸਟਾਈਲ ਨਾਲ ਬਹੁਤ ਦਿੱਕਤ ਹੁੰਦੀ ਹੈ। ਹਰ ਵਾਰ ਜਦੋਂ ਮੈਂ ਉਸ ਖਿਲਾਫ ਖੇਡਦਾ ਹਾਂ ਤਾਂ ਇਹ ਮੇਰੇ ਲਈ ਹਮੇਸ਼ਾ ਬਹੁਤ ਮੁਸ਼ਕਿਲ ਹੁੰਦਾ ਹੈ। ਉਸ ਦੇ ਸਟਾਈਲ, ਉਸ ਦੇ (ਹੈਵੀ) ਟਾਪਸਪਿਨ ਫੋਰਹੈਂਡ, ਸੁਪਰ ਹਾਈ ਨਾਲ ਇਹ ਥੋੜ੍ਹਾ ਕਨਫਿਊਜ਼ਿੰਗ ਹੈ ਅਤੇ ਫਿਰ ਬੈਕਹੈਂਡ, ਬਹੁਤ ਫਲੈਟ ਅਤੇ ਬਹੁਤ ਲੋਅ। ਕਦੇ-ਕਦੇ ਉਸ ਖਿਲਾਫ ਖੇਡਣਾ ਮੁਸ਼ਕਲ ਹੁੰਦਾ ਹੈ। ਮੈਨੂੰ ਸਹੀ ਸ਼ਾਟ ਮਿਲ ਰਿਹਾ ਹੈ। ਮੈਂ ਚੰਗਾ ਖੇਡਿਆ। ਮੈਂ ਸਾਲਿਡ ਖੇਡਿਆ। ਜਦੋਂ ਵੀ ਹੋ ਸਕਿਆ, ਮੈਂ ਐਗਰੈਸਿਵ ਖੇਡਿਆ। ਮੈਂ ਇਸ ਲੈਵਲ ’ਤੇ ਖੇਡ ਕੇ ਖੁਸ਼ ਹਾਂ।
ਅਲਕਾਰਾਜ ਅਤੇ ਨੌਰੀ ਨੇ ਪੂਰੇ ਮੈਚ ’ਚ ਮੋਮੈਂਟਮ ਬਦਲਿਆ ਪਰ ਸਪੇਨ ਦੇ ਖਿਡਾਰੀ ਨੇ ਜ਼ਿਆਦਾਤਰ ਆਪਣਾ ਪਲੜਾ ਭਾਰੀ ਰੱਖਿਆ। ਪਹਿਲਾ ਸੈੱਟ ਆਖਰੀ 4 ਗੇਮ ’ਚ 3 ਵਾਰ ਸਰਵ ਬ੍ਰੇਕ ਨਾਲ ਖਤਮ ਹੋਇਆ। ਇਸ ਤੋਂ ਬਾਅਦ ਨੌਰੀ ਨੇ ਦੂਜੇ ਸੈੱਟ ’ਚ 2-0 ਦੀ ਬੜ੍ਹਤ ਬਣਾ ਲਈ, ਜਿਸ ਤੋਂ ਬਾਅਦ ਅਲਕਾਰਾਜ ਨੇ ਲਗਾਤਾਰ 4 ਗੇਮ ਜਿੱਤ ਕੇ ਜਵਾਬ ਦਿੱਤਾ। 22 ਸਾਲ ਦੇ ਖਿਡਾਰੀ ਨੇ 10 ਬ੍ਰੇਕ ਦੇ ਮੌਕੇ ਬਣਾਏ, ਜਿਨ੍ਹਾਂ ’ਚੋਂ 4 ਨੂੰ ਭੁਨਾਇਆ। ਤੇਜ਼ ਬੇਸਲਾਈਨ ਹਿਟਿੰਗ, ਹਲਕੇ ਡਰਾਪ ਸ਼ਾਟ ਅਤੇ ਸ਼ਾਨਦਾਰ ਨੈੱਟ ਪਲੇਅ ਦਾ ਮਿਕਸ ਦਿਖਾਉਂਦੇ ਹੋਏ, ਦੁਨੀਆ ਦੇ ਨੰਬਰ 1 ਖਿਡਾਰੀ ਨੇ ਇਕ ਘੰਟੇ 33 ਮਿੰਟ ’ਚ ਜਿੱਤ ਹਾਸਲ ਕੀਤੀ।
ਆਪਣੀ ਜਿੱਤ ਨਾਲ ਅਲਕਾਰਾਜ ਲਗਾਤਾਰ 5 ਇੰਡੀਅਨ ਵੇਲਸ ਸੈਮੀਫਾਈਨਲ ’ਚ ਪਹੁੰਚਣ ਵਾਲਾ ਤੀਜਾ ਵਿਅਕਤੀ ਬਣ ਗਿਆ। ਉਸ ਦੇ ਹਮਵਤਨ ਰਾਫੇਲ ਨਡਾਲ (2006-13) ਅਤੇ ਵਿਰੋਧੀ ਨੋਵਾਕ ਜੋਕੋਵਿਚ (2011-16) ਹੀ ਉਸ ਤੋਂ ਅੱਗੇ ਹਨ। ਅਲਕਾਰਾਜ ਹੈੱਡ2ਹੈੱਡ ਸੀਰੀਜ਼ ’ਚ ਨੌਰੀ ਤੋਂ 6-3 ਨਾਲ ਅੱਗੇ ਹੈ। 26 ਵਾਰ ਦਾ ਟੂਰ-ਲੈਵਲ ਟਾਈਟਲਿਸਟ ਸੈਮੀਫਾਈਨਲ ’ਚ ਦਾਨਿਲ ਮੇਦਵੇਦੇਵ ਖਿਲਾਫ ਆਪਣੇ 6-2 ਦੇ ਰਿਕਾਰਡ ਨੂੰ ਬਿਹਤਰ ਕਰਨਾ ਚਾਹੇਗਾ।
ਏ. ਆਈ. ਐੱਫ. ਐੱਫ. ਦੇ ਸਾਬਕਾ ਜਨਰਲ ਸਕੱਤਰ ਕੁਸ਼ਲ ਦਾਸ ਦਾ ਦਿਹਾਂਤ
NEXT STORY