ਨੈਸ਼ਨਲ ਡੈਸਕ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਅਸਤੀਫ਼ੇ 'ਤੇ ਚੁੱਪੀ ਤੋੜੀ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤ ਕਰ ਰਹੇ ਹਨ, ਅਜਿਹਾ ਹੀ ਹੰਕਾਰ ਇੰਦਰਾ ਗਾਂਧੀ ਨੂੰ ਹੋਇਆ ਸੀ। ਜਦੋਂ ਅੱਤ ਹੋ ਜਾਂਦੀ ਹੈ ਤਾਂ ਉੱਪਰ ਵਾਲਾ ਝਾੜੂ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਨੇਰੀ ਹੈ, ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਆਮ ਆਦਮੀ ਪਾਰਟੀ ਦੇ ਆਗੂ ਘਰ-ਘਰ ਜਾ ਕੇ ਲੋਕਾਂ ਨੂੰ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਅਸਤੀਫ਼ੇ ਬਾਰੇ ਸਮਝਾਉਣਗੇ।
ਕੇਜਰੀਵਾਲ ਨੇ ਕਿਹਾ ਕਿ ਸ਼ਰਾਬ ਨੀਤੀ ਤਾਂ ਬਹਾਨਾ ਹੈ, ਇਨ੍ਹਾਂ ਦਾ ਅਸਲੀ ਮਕਸਦ ਦਿੱਲੀ ਦੇ ਕੰਮਾਂ ਨੂੰ ਰੋਕਣਾ ਹੈ। ਕਿਉਂਕਿ ਜਿਹੜਾ ਕੰਮ ਅਸੀਂ ਕਰ ਦਿਖਾਇਆ, ਉਹ ਇਹ ਨਹੀਂ ਕਰ ਸਕਦੇ। ਇਨ੍ਹਾਂ ਤੋਂ ਸਾਲਾਂ ਤੋਂ ਇਕ ਸਕੂਲ, ਹਸਪਤਾਲ ਠੀਕ ਨਹੀਂ ਹੋਇਆ। ਦਿੱਲੀ ਦੇ ਕੰਮ ਰੁਕਣਗੇ ਨਹੀਂ, ਪਹਿਲਾਂ 80 ਦੀ ਰਫ਼ਤਾਰ ਨਾਲ ਕੰਮ ਹੁੰਦਾ ਸੀ ਤਾਂ ਹੁਣ 150 ਦੀ ਰਫ਼ਤਾਰ ਨਾਲ ਕੰਮ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਦੇਰ ਰਾਤ ਅੱਤਵਾਦੀਆਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ, 1 ਅੱਤਵਾਦੀ ਢੇਰ
ਦਿੱਲੀ ਦੇ ਸੀ.ਐੱਮ. ਨੇ ਕੈਬਨਿਟ ਵਿਸਥਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਤਿਸ਼ੀ ਮਾਰਲੋਨਾ ਤੇ ਸੋਰਭ ਭਾਰਦਵਾਜ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਦੋਵੇਂ ਵਿਧਾਇਕ ਵਿਭਾਗਾਂ ਨੂੰ ਸੰਭਾਲਣਗੇ। ਕੇਜਰੀਵਾਲ ਨੇ ਸਿਸੋਦੀਆ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ 100 ਕਰੋੜ ਖਾਉਣ ਵਾਲੇ ਦੇ ਘਰੋਂ 10 ਹਜ਼ਾਰ ਰੁਪਏ ਵੀ ਨਹੀਂ ਮਿਲੇ, ਮਿਲਣਗੇ ਕਿੱਥੋਂ ਜਦ ਪੈਸੇ ਖਾਧੇ ਹੀ ਨਹੀਂ ਸਨ।
ਦੱਸ ਦੇਈਏ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗ੍ਰਿਫ਼ਤਾਰੀ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਿਸੋਦੀਆ ਦੇ ਨਾਲ-ਨਾਲ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੋਵਾਂ ਦੇ ਅਸਤੀਫ਼ੇ ਮੁੱਖ ਮੰਤਰੀ ਕੇਜਰੀਵਾਲ ਨੇ ਰਾਜਪਾਲ ਨੂੰ ਭੇਜ ਦਿੱਤੇ ਹਨ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸੀ.ਐੱਮ. ਕੇਜਰੀਵਾਲ ਨੇ ਕੈਲਾਸ਼ ਗਹਿਲੋਤ ਨੂੰ ਪੀ.ਡਬਲੀਊ.ਡੀ. ਤੇ ਵਿੱਤ ਮੰਤਰਾਲੇ ਸਮੇਤ ਤਕਰੀਬਨ 10 ਵਿਭਾਗ ਦਿੱਤੇ ਹਨ, ਜਦਕਿ ਰਾਜਕੁਮਾਰ ਆਨੰਦ ਨੂੰ ਸਿੱਖਿਆ ਮੰਤਰਾਲੇ ਸਮੇਤ 8 ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਿੱਲੀ ਵਿਚ ਛੇਤੀ ਹੀ ਕੈਬਨਿਟ ਵਿਸਥਾਰ ਕਰ ਕੇ ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਮੰਤਰੀਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - SpiceJet ਫਲਾਈਟ ਦਾ ਇੰਜਣ ਬਲੇਡ ਟੁੱਟਿਆ, ਕਲਕੱਤਾ ਹਵਾਈ ਅੱਡੇ 'ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਇਸ ਤੋਂ ਪਹਿਲਾਂ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੂੰ ਦਿੱਲੀ ਸ਼ਰਾਬ ਘਪਲੇ ਦੇ ਦੋਸ਼ ਹੇਠ ਸੀ.ਬੀ.ਆਈ. ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੀ.ਬੀ.ਆਈ. ਨੇ ਤਕਰੀਬਨ 8 ਘੰਟਿਆਂ ਤਕ ਪੁੱਛਗਿੱਛ ਤੋਂ ਬਾਅਦ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਤੇ ਅਗਲੇ ਦਿਨ ਮਤਬਲ ਸੋਮਵਾਰ ਨੂੰ ਦਿੱਲੀ ਦੇ ਰਾਊਜ ਐਵੇਨੀਊ ਕੋਰਟ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 5 ਦਿਨਾਂ ਲਈ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY