ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,‘‘ਪੰਜਾਬ ਦੇ ਅਧਿਆਪਕ ਕਈ ਦਿਨਾਂ ਤੋਂ ਧਰਨੇ ’ਤੇ ਹਨ। 18 ਸਾਲ ਨੌਕਰੀ ਕਰਨ ਵਾਲਿਆਂ ਦੀ 6 ਹਜ਼ਾਰ ਰੁਪਏ ਮਹੀਨਾ ਤਨਖਾਹ ਹੈ। ਸੁਣਵਾਈ ਨਾ ਹੋਣ ’ਤੇ ਕੁਝ ਅਧਿਆਪਕ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਚੰਨੀ ਸਾਹਿਬ ਨੇ ਧਮਕੀ ਦਿੱਤੀ ਹੈ ਕਿ ਉਨ੍ਹਾਂ ’ਤੇ ਐੱਫ.ਆਈ.ਆਰ. ਹੋਵੇਗੀ। ਚੰਨੀ ਸਾਹਿਬ, ਇਨ੍ਹਾਂ ਅਧਿਆਪਕਾਂ ਨੂੰ ਤੁਹਾਡੀ ਹਮਦਰਦੀ ਦੀ ਜ਼ਰੂਰਤ ਹੈ, ਕ੍ਰਿਪਾ ਇਨ੍ਹਾਂ ’ਤੇ ਐੱਫ.ਆਈ.ਆਰ. ਨਾ ਕਰੋ।’’
ਦੱਸਣਯੋਗ ਹੈ ਕਿ ਪੰਜਾਬ ਦੇ ਅਸਥਾਈ ਅਧਿਆਪਕ ਆਪਣੀਆਂ ਮੰਗਾਂ ਨੂੰ ਲੈਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਹ ਲਗਭਗ 6 ਮਹੀਨਿਆਂ ਤੋਂ ਮੋਹਾਲੀ ’ਚ ਰਾਜ ਸਿੱਖਿਆ ਵਿਭਾਗ ਦੇ ਬਾਹਰ ਧਰਨੇ ’ਤੇ ਬੈਠੇ ਹਨ। ਪ੍ਰਦਰਸ਼ਨ ’ਚ ਬੈਠੀ ਇਕ ਅਧਿਆਪਕ ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਉਂਦੇ ਹੋਏ 18 ਸਾਲ ਹੋ ਗਏ ਹਨ ਅਤੇ ਤਨਖਾਹ ਸਿਰਫ਼ 6 ਹਜ਼ਾਰ ਰੁਪਏ ਹੀ ਹੈ। ਸਾਡੀ ਮੰਗ ਹੈ ਕਿ ਸਰਕਾਰ ਸਾਨੂੰ ਜਲਦ ਸਥਾਈ ਕਰੇ।
ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ
NEXT STORY