ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਰਾਜਧਾਨੀ ਦਿੱਲੀ 'ਚ ਵੀ ਕੋਰੋਨਾ ਵਾਇਰਸ ਨੇ ਰਫਤਾਰ ਫੜ੍ਹ ਲਈ ਹੈ। ਦਿੱਲੀ 'ਚ ਲਗਾਤਾਰ ਹਜ਼ਾਰਾਂ ਦੀ ਗਿਣਤੀ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਇਸ 'ਚ ਸਰ ਗੰਗਾਰਾਮ ਹਸਪਤਾਲ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਦਿੱਲੀ ਸਰਕਾਰ ਨੇ ਸਰ ਗੰਗਾਰਾਮ ਹਸਪਤਾਲ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਈ ਹੈ। ਦਿੱਲੀ ਸਰਕਾਰ ਨੇ ਮਹਾਂਮਾਰੀ ਰੋਗ ਐਕਟ ਦੀ ਉਲੰਘਣਾ ਲਈ ਸਰ ਗੰਗਾਰਾਮ ਹਸਪਤਾਲ 'ਤੇ ਐਫ.ਆਈ.ਆਰ. ਦਰਜ ਕਰਣ ਦਾ ਆਦੇਸ਼ ਦਿੱਤਾ। ਗੰਗਾਰਾਮ ਹਸਪਤਾਲ 'ਤੇ ਕੋਰੋਨਾ ਵਾਇਰਸ ਦੀ ਟੈਸਟਿੰਗ ਨਿਯਮਾਂ ਦੀ ਉਲੰਘਣਾ ਦੇ ਚੱਲਦੇ ਐਫ.ਆਈ.ਆਰ. ਦਰਜ ਕਰਵਾਈ ਗਈ ਹੈ।
ਆਈ.ਪੀ.ਸੀ. ਦੀ ਧਾਰਾ 188 ਦੇ ਤਹਿਤ ਗੰਗਾਰਾਮ ਹਸਪਤਾਲ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਹਸਪਤਾਲਾਂ ਨੂੰ ਸਿਹਤ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਣਾ ਅਤੇ ਸਿਰਫ ਆਰ.ਟੀ. ਪੀ.ਸੀ.ਆਰ. ਐਪ ਜ਼ਰੀਏ ਸੈਂਪਲ ਇਕੱਠੇ ਕਰਣਾ ਲਾਜ਼ਮੀ ਸੀ। ਸਰ ਗੰਗਾਰਾਮ ਨੇ ਸੈਂਪਲ ਇਕੱਠੇ ਕਰਣ ਲਈ ਆਰ.ਟੀ. ਪੀ.ਸੀ.ਆਰ. ਦੀ ਵਰਤੋ ਨਹੀਂ ਕੀਤੀ।
ਦਿੱਲੀ ਸਰਕਾਰ ਨੇ ਸਰ ਗੰਗਾ ਰਾਮ ਹਸਪਤਾਲ ਵਿਰੁੱਧ FIR ਕਰਵਾਈ ਦਰਜ
NEXT STORY