ਕੋਚੀ- ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਈਬ੍ਰਿਡ ਗਾਂਜੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਮਲੱਪੁਰਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ 5.5 ਕਰੋੜ ਰੁਪਏ ਦੀ ਕੀਮਤ ਦਾ ਲਗਭਗ 5.5 ਕਿਲੋਗ੍ਰਾਮ 'ਹਾਈਬ੍ਰਿਡ ਗਾਂਜਾ' ਜ਼ਬਤ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸਟਮ ਸੁਪਰਡੈਂਟ ਵਿਵੇਕ ਨਾਇਰ ਨੇ ਕਿਹਾ ਕਿ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਕਸਟਮ ਕਮਿਸ਼ਨਰੇਟ (ਪ੍ਰਿਵੈਂਟਿਵ) ਦੇ ਹਾਈ ਪਰਫਾਰਮੈਂਸ ਯੂਨਿਟ (HPU) ਦੇ ਅਧਿਕਾਰੀਆਂ ਨੇ ਇੰਡੀਗੋ ਦੀ ਇਕ ਉਡਾਣ ਰਾਹੀਂ ਕੋਚੀ ਤੋਂ ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਜਾ ਰਹੇ ਇਕ ਯਾਤਰੀ ਨੂੰ ਰੋਕਿਆ ਸੀ।
ਅਧਿਕਾਰੀਆਂ ਨੇ ਹਵਾਈ ਅੱਡੇ ਦੇ ਰਵਾਨਗੀ ਹਾਲ 'ਤੇ ਯਾਤਰੀ ਦੇ ਟਰਾਲੀ ਬੈਗ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਅਤੇ ਉਸ ਤੋਂ ਲਗਭਗ 5.5 ਕਿਲੋਗ੍ਰਾਮ 'ਹਾਈਬ੍ਰਿਡ ਗਾਂਜਾ' ਬਰਾਮਦ ਕੀਤਾ। ਵਿਭਾਗ ਨੇ ਕਿਹਾ ਕਿ ਨਸ਼ੀਲੇ ਪਦਾਰਥ ਖਾਣੇ ਦੇ ਪੈਕੇਟਾਂ ਦੇ ਅੰਦਰ ਲੁਕਾਏ ਗਏ ਸਨ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਇਨ੍ਹਾਂ ਦੀ ਕੀਮਤ ਲਗਭਗ 5.5 ਕਰੋੜ ਰੁਪਏ ਹੈ। ਨਾਇਰ ਨੇ ਕਿਹਾ ਕਿ ਯਾਤਰੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲੇ ਮਗਰੋਂ ਸਰਕਾਰ ਨੇ ਮੀਡੀਆ ਚੈਨਲਾਂ ਲਈ ਜਾਰੀ ਕੀਤੀ ਅਡਵਾਇਜ਼ਰੀ
NEXT STORY