ਕੋਚੀ- ਕੇਰਲ ਦੇ ਤੱਟਵਰਤੀ ਸ਼ਹਿਰ ਕੋਚੀ ਦੇ ਕਲਮਸੇਰੀ ਮੈਡੀਕਲ ਕਾਲਜ 'ਚ ਦਾਖ਼ਲ ਇਕ 103 ਸਾਲਾ ਬਜ਼ੁਰਗ ਨੇ ਬੁੱਧਵਾਰ ਨੂੰ ਮਹਾਮਾਰੀ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਲੁਵਾ ਮਾਰਮਪੱਲੀ ਵਾਸੀ ਪਰੀਦ ਨੂੰ ਤੇਜ ਬੁਖਾਰ ਅਤੇ ਸਰੀਰ 'ਚ ਦਰਦ ਤੋਂ ਬਾਅਦ 28 ਜੁਲਾਈ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਕੋਰੋਨਾ ਇਨਫੈਕਟਡ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਸੀ।
ਪਰੀਦ 20 ਦਿਨਾਂ ਦੇ ਅੰਦਰ ਇਸ ਮਹਾਮਾਰੀ ਨਾਲ ਠੀਕ ਹੋਣ 'ਚ ਸਫ਼ਲ ਹੋ ਗਏ ਅਤੇ ਉਨ੍ਹਾਂ ਨੂੰ ਹੁਣ ਕੋਈ ਗੰਭੀਰ ਲੱਛਣ ਨਹੀਂ ਹਨ ਅਤੇ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਲਈ ਇਕ ਵਿਸ਼ੇਸ਼ ਮੈਡੀਕਲ ਟੀਮ ਨੂੰ ਵੀ ਲਗਾਇਆ ਗਿਆ ਹੈ। ਪਰੀਦ ਦੇ ਠੀਕ ਹੋਣ ਤੋਂ ਬਾਅਦ ਹਸਪਤਾਲ ਸਟਾਫ਼ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਵੀ ਕੀਤਾ। ਇਸ ਤੋਂ ਪਹਿਲਾਂ ਇਕ 105 ਸਾਲਾ ਬਜ਼ੁਰਗ ਅਸਮਾ ਬੀਬੀ ਨੇ ਕੋਰਨਾ ਨੂੰ ਮਾਤ ਦਿੱਤੀ ਸੀ। ਉਹ ਕੋਲੱਮ ਪਾਰਿਪੱਲੀ ਮੈਡੀਕਲ ਕਾਲਜ 'ਚ ਦਾਖ਼ਲ ਸੀ।
ਆਗਰਾ: ਪੁਲਸ ਨੇ ਬਰਾਮਦ ਕੀਤੀ ਹਾਈਜੈਕ ਬੱਸ, ਸਵਾਰੀਆਂ ਸੁਰੱਖਿਅਤ
NEXT STORY