ਕੋਟਾਯਮ- ਕੇਰਲ 'ਚ ਕੋਟਾਯਮ ਦੀ ਇਕ ਅਦਾਲਤ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਨਨ ਨਾਲ ਜਬਰ ਜ਼ਿਨਾਹ ਦੇ ਦੋਸ਼ਾਂ ਤੋਂ ਸ਼ੁੱਕਰਵਾਰ ਨੂੰ ਬਰੀ ਕਰ ਦਿੱਤਾ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ 2 ਪੱਖੀ ਨੇ ਬਿਸ਼ਪ ਦੀ ਬਰੀ ਕਰ ਦਿੱਤਾ, ਕਿਉਂਕਿ ਇਸਤਗਾਸਾ ਪੱਖ ਉਨ੍ਹਾਂ ਵਿਰੁੱਧ ਸਬੂਤ ਪੇਸ਼ ਕਰਨ 'ਚ ਅਸਫ਼ਲ ਰਿਹਾ ਸੀ। ਨਨ ਨੇ ਜੂਨ 2018 'ਚ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ 2014 ਤੋਂ 2016 ਦਰਮਿਆਨ ਮੁਲੱਕਲ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ ਸੀ। ਉਦੋਂ ਉਹ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਓਸਿਸ ਦੇ ਬਿਸ਼ਪ ਸਨ।
ਇਹ ਵੀ ਪੜ੍ਹੋ : ਕੇਰਲ ਨਨ ਜਬਰ ਜ਼ਿਨਾਹ ਮਾਮਲੇ ’ਚ ਹੇਠਲੀ ਅਦਾਲਤ ’ਚ ਸੁਣਵਾਈ ਪੂਰੀ, ਜਲਦ ਆਏਗਾ ਫ਼ੈਸਲਾ
ਕੋਟਾਯੱਮ ਜ਼ਿਲ੍ਹੇ ਦੀ ਪੁਲਸ ਨੇ ਜੂਨ 2018 'ਚ ਹੀ ਬਿਸ਼ਪ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ ਨੇ ਬਿਸ਼ਪ ਨੂੰ ਸਤੰਬਰ 2018 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ 'ਤੇ ਗਲਤ ਤਰੀਕੇ ਨਾਲ ਬੰਧਕ ਬਣਾਉਣ, ਜਬਰ ਜ਼ਿਨਾਹ ਕਰਨ, ਗੈਰ-ਕੁਦਰਤੀ ਯੌਨ ਸੰਬੰਧ ਬਣਾਉਣ ਅਤੇ ਅਪਰਾਧਕ ਧਮਕੀ ਦੇਣ ਦੇ ਦੋਸ਼ ਲਗਾਏ ਸਨ। ਮਾਮਲੇ 'ਚ ਨਵੰਬਰ 2019 'ਚ ਸੁਣਵਾਈ ਸ਼ੁਰੂ ਹੋਈ ਸੀ, ਜੋ 10 ਜਨਵਰਪੀ ਨੂੰ ਪੂਰੀ ਹੋਈ ਸੀ। ਅਦਾਲਤ ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਉਸ ਦੀ ਮਨਜ਼ੂਰੀ ਦੇ ਬਿਨਾਂ ਮੁਕੱਦਮੇ ਨਾਲ ਸੰਬੰਧਤ ਕਿਸੇ ਵੀ ਸਮੱਗਰੀ ਨੂੰ ਪ੍ਰਸਾਰਿਤ ਕਰਨ 'ਤੇ ਰੋਕ ਲਗਾਈ ਸੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਸਾਵਧਾਨ! ਭਾਰਤ 'ਚ ਡੈਲਟਾ ਵੇਰੀਐਂਟ ਕਾਰਨ ਪੈਦਾ ਹੋਏ ਭਿਆਨਕ ਹਾਲਾਤ ਮੁੜ ਸਾਹਮਣੇ ਆਉਣ ਦਾ ਖ਼ਤਰਾ
NEXT STORY