ਕੋਲੱਮ- ਕੇਰਲ 'ਚ ਸਥਾਨਕ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਤਵਾਰ 'ਕੋਰੋਨਾ ਥੋਮਸ' ਇੰਨੀਂ ਦਿਨੀਂ ਆਪਣੇ ਨਾਂ ਨੂੰ ਲੈ ਕੇ ਚਰਚਾ 'ਚ ਹਨ। ਸੂਬੇ 'ਚ ਅਗਲੇ ਮਹੀਨੇ ਹੋਣ ਵਾਲੀਆਂ ਸਥਾਨਕ ਚੋਣਾਂ 'ਚ ਮੈਥੀਲਿਲ ਵਾਰਡ ਤੋਂ ਭਾਜਪਾ ਦੀ ਉਮੀਦਵਾਰ ਦਾ ਨਾਂ 'ਕੋਰੋਨਾ' ਵੋਟਰਾਂ ਦਰਮਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਲਾਗ਼ ਦੇ ਸਮੇਂ ਉਨ੍ਹਾਂ ਦੇ ਨਾਂ ਕਾਰਨ ਉਨ੍ਹਾਂ ਕਾਫ਼ੀ ਸ਼ਰਮਿੰਦਗੀ ਹੋਈ ਸੀ ਪਰ ਚੋਣ ਮੁਹਿੰਮ 'ਚ ਹੁਣ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ
ਕੋਰੋਨਾ ਨੇ ਕਿਹਾ,''ਮੇਰੇ ਨਾਂ ਕਾਰਨ ਲੋਕ ਪ੍ਰਚਾਰ ਮੁਹਿੰਮ ਦੌਰਾਨ ਮੈਨੂੰ ਪਛਾਣ ਰਹੇ ਹਨ। ਮੈਂ ਜਿੱਥੇ ਵੀ ਜਾਂਦੀ ਹਾਂ ਲੋਕ ਹੈਰਾਨੀ ਨਾਲ ਮੇਰਾ ਨਾਂ ਲੈਂਦੇ ਹਨ। ਮੈਂ ਉਮੀਦ ਕਰਦੀ ਹਾਂ ਕਿ ਮੇਰਾ ਨਾਂ ਚੋਣ ਦੇ ਦਿਨ ਵੋਟਰਾਂ ਨੂੰ ਮੈਨੂੰ ਯਾਦ ਰੱਖਣ ਅਤੇ ਮੇਰੇ ਪੱਖ 'ਚ ਵੋਟ ਪਾਉਣ 'ਚ ਮਦਦ ਕਰੇਗਾ।''
ਇਹ ਵੀ ਪੜ੍ਹੋ : ਜਦੋਂ ਡਾਕਟਰਾਂ ਨੇ ਪੱਥਰੀ ਦੀ ਜਗ੍ਹਾ ਕੱਢ ਦਿੱਤੀ ਕਿਡਨੀ, ਫਿਰ ਉਹ ਹੋਇਆ ਜੋ ਸੋਚਿਆ ਵੀ ਨਾ ਸੀ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਫਿਰ ਹੋਈ ਸਖ਼ਤ, ਦੇਸ਼ 'ਚ ਫਿਰ ਤਾਲਾਬੰਦੀ ਦੇ ਆਸਾਰ!
NEXT STORY