ਕੋਟਯਮ (ਏਜੰਸੀ)- ਕੇਰਲਮ ਦੀ ਇਕ ਅਦਾਲਤ ਨੇ ਆਮਦਨ ਦੇ ਜਾਣੂ ਸੋਮਿਆਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਸੂਬੇ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਟੋਮਿਨ ਜੇ. ਥਾਚਨਕਾਰੀ ਨੂੰ 4 ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਖ਼ਬਰਾਂ ਅਨੁਸਾਰ, ਕੇਰਲਮ ’ਚ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਡੀ.ਜੀ.ਪੀ. ਪੱਧਰ ਦੇ ਕਿਸੇ ਅਧਿਕਾਰੀ ਨੂੰ ਆਮਦਨ ਦੇ ਜਾਣੂ ਸੋਮਿਆਂ ਨਾਲੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ।
ਕੋਟਯਮ ਵਿਜੀਲੈਂਸ ਅਦਾਲਤ ਦੇ ਜੱਜ ਕੇ.ਵੀ. ਰਜਨੀਸ਼ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਚਨਕਾਰੀ ਨੂੰ ਦੋਸ਼ੀ ਪਾਇਆ। ਅਦਾਲਤ ਨੇ ਭਾਰਤੀ ਪੁਲਸ ਸੇਵਾ ਦੇ ਸਾਬਕਾ ਅਧਿਕਾਰੀ ਖ਼ਿਲਾਫ 30.84 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਥਾਚਨਕਾਰੀ ਨੂੰ ਤਿਰੂਵਨੰਤਪੁਰਮ ਦੀ ਪੂਜਪੁਰਾ ਕੇਂਦਰੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ, ਜਿੱਥੋਂ ਉਹ ਫੈਸਲੇ ਖ਼ਿਲਾਫ ਕੇਰਲ ਹਾਈ ਕੋਰਟ ’ਚ ਅਪੀਲ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Gold-Silver ਦੀਆਂ ਕੀਮਤਾਂ 'ਚ ਫਿਰ ਹੋ ਗਿਆ ਭਾਰੀ ਵਾਧਾ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕਿੰਨੇ ਚੜ੍ਹੇ ਭਾਅ
NEXT STORY