ਪੁਣੇ- ਕੇਤਨ ਅਗਰਵਾਲ ਦੀ ਮੌਤ ਨਾਲ ਸਦਮੇ 'ਚ ਡੁੱਬੇ ਅਗਰਵਾਲ ਪਰਿਵਾਰ 'ਤੇ ਇਕ ਹੋਰ ਦੁੱਖ ਦਾ ਪਹਾੜ ਟੁੱਟ ਗਿਆ ਹੈ। ਕੇਤਨ ਅਗਰਵਾਲ ਦੇ ਦਾਦਾ ਦੇਵੀਚੰਦ ਅਗਰਵਾਲ ਦਾ ਸ਼ਨੀਵਾਰ ਰਾਤ ਪੁਣੇ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਪੋਤੇ ਦੇ ਵਿਛੋੜੇ ਦਾ ਗਮ ਬਰਦਾਸ਼ਤ ਨਹੀਂ ਕਰ ਸਕੇ। ਪਰਿਵਾਰ ਵਾਲਿਆਂ ਅਨੁਸਾਰ, ਦੇਵੀਚੰਦਰ ਅਗਰਵਾਲ ਹਸਪਤਾਲ 'ਚ ਦਾਖ਼ਲ ਸਨ ਅਤੇ ਕੇਤਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਡਾਕਟਰਾਂ ਨੇ ਸ਼ਨੀਵਾਰ ਰਾਤ 9.45 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ 71 ਸਾਲ ਦੇ ਸਨ।
ਪਰਿਵਾਰ ਨੇ ਦੱਸਿਆ ਕਿ ਦੇਵੀਚੰਦ ਆਪਣੇ ਪੋਤੇ ਦੀ ਮੌਤ ਤੋਂ ਬਹੁਤ ਦੁਖੀ ਸਨ ਅਤੇ ਉਦੋਂ ਤੋਂ ਹੀ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਦਮੇ ਅਤੇ ਦੁੱਖ ਦਾ ਉਨ੍ਹਾਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪਿਆ। ਪਰਿਵਾਰ ਅਨੁਸਾਰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੇਵੀਚੰਦ ਆਪਣੇ ਪੋਤੇ ਕੇਤਨ ਦੇ ਬਹੁਤ ਕਰੀਬ ਸਨ। ਉਹ ਆਪਣੇ ਪੋਤੇ ਨੂੰ ਬਹੁਤ ਪਿਆਰ ਕਰਦੇ ਸਨ। ਕੇਤਨ ਦੀ ਮੌਤ ਦੀ ਖ਼ਬਰ ਮਿਲਣ ਦੇ ਬਾਅਦ ਤੋਂ ਉਹ ਦੁਖੀ ਸਨ। ਦੱਸਣਯੋਗ ਹੈ ਕਿ 18 ਜੂਨ ਨੂੰ ਕੇਤਨ ਅਗਰਵਾਲ ਨੂੰ ਉਸ ਦੀ ਮੰਗੇਤਰ ਸੀਆ ਗੋਇਲ ਨੇ ਪ੍ਰੇਮੀ ਨਾਲ ਮਿਲ ਕੇ ਪੁਣੇ ਕੋਲ ਲੋਹਗੜ੍ਹ ਕਿਲ੍ਹੇ ਧੱਕਾ ਦੇ ਦਿੱਤਾ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਸੀਆ ਦਾ ਕੇਤਨ ਨਾਲ ਵਿਆਹ ਹੋਣ ਵਾਲਾ ਸੀ ਪਰ ਉਹ ਚੇਤਨ ਚੌਧਰੀ ਨਾਂ ਦੇ ਮੁੰਡੇ ਨੂੰ ਪਿਆਰ ਕਰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Space ਵੱਲ ISRO ਦੀ ਵੱਡੀ ਪੁਲਾਂਘ ! ਸਫ਼ਲਤਾਪੂਰਕ ਪੂਰਾ ਕੀਤਾ ਪਹਿਲਾ SOLVE ਟੈਸਟ
NEXT STORY