ਪਟਨਾ- ਬਿਹਾਰ 'ਚ ਚਰਚਿਤ ਟੀਚਰ ਫੈਸਲ ਖਾਨ ਉਰਫ਼ ਖਾਨ ਸਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਨੂੰ ਪਟਨਾ ਦੀ ਇਕ ਅਦਾਲਤ ਨੇ 7 ਜੁਲਾਈ ਤੱਕ ਮੁਲਤਵੀ ਕਰ ਦਿੱਤੀ। ਇਸ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ ਵੀ 7 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਇਹ ਮਾਮਲਾ ਜੂਨ ਦੀ ਸ਼ੁਰੂਆਤ 'ਚ ਹੋਈ ਉਸ ਗੋਲੀਬਾਲੀ ਦੀ ਘਟਨਾ ਨਾਲ ਜੁੜਿਆ ਹੈ, ਜਦੋਂ ਖਾਨ ਸਰ ਦੀ ਕੋਚਿੰਗ ਸੰਸਥਾ 'ਚ ਕੁਝ ਅਸਮਾਜਿਕ ਤੱਤਾਂ ਵਲੋਂ ਭੰਨ-ਤੋੜ ਕੀਤੀ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਗੋਲੀ ਚਲਾਈ ਸੀ।
ਅਦਾਲਤ ਨੂੰ ਖਾਨ ਸਰ ਦੇ ਦੋਵੇਂ ਸੁਰੱਖਿਆ ਕਰਮਚਾਰੀਆਂ ਦੀਆਂ ਜ਼ਮਾਨਤ ਪਟੀਸ਼ਨਾਂ 'ਤੇ ਵੀ ਸੁਣਵਾਈ ਕਰਨੀ ਸੀ। ਦੋਵੇਂ ਫਿਲਹਾਲ ਨਿਆਇਕ ਹਿਰਾਸਤ 'ਚ ਹਨ। ਅਧਿਆਪਕ ਰੋਸ਼ਨ ਆਨੰਦ ਦੇ ਐਡਵੋਕੇਟ ਸੱਤਿਅਮ ਝਾਅ ਨੇ ਕਿਹਾ,''ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਗੈਰ-ਮੌਜੂਦਗੀ ਕਾਰਨ ਅੱਜ ਮਾਮਲੇ ਦੀ ਸੁਣਵਾਈ ਅਪਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ (ਏਡੀਜੇ-2) ਦੀ ਅਦਾਲਤ 'ਚ ਹੋਈ। ਹੁਣ ਅਗਲੀ ਸੁਣਵਾਈ 7 ਜੁਲਾਈ ਨੂੰ ਹੋਵੇਗੀ।'' ਖਾਨ ਸਰ ਦੇ ਐਡਵੋਕੇਟ ਅਰਵਿੰਦ ਕੁਮਾਰ ਮੌਆਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ,''ਖਾਨ ਸਰ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ 7 ਜੁਲਾਈ ਤੱਕ ਵਧਾ ਦਿੱਤੀ ਗਈ ਹੈ।'' ਦੋਵੇਂ ਐਡਵੋਕੇਟਾਂ ਨੇ ਦੱਸਿਆ ਕਿ ਖਾਨ ਸਰ ਦੇ ਦੋਵੇਂ ਸੁਰੱਖਿਆ ਕਰਮਚਾਰੀਆਂ ਦੀਆਂ ਜ਼ਮਾਨਤ ਪਟੀਸ਼ਨਾਂ 'ਤੇ ਵੀ ਹੁਣ 7 ਜੁਲਾਈ ਨੂੰ ਹੀ ਸੁਣਵਾਈ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ
NEXT STORY